FacebookTwitterg+Mail

'ਮੁਲਕ' ਦਾ ਪਹਿਲਾ ਲੁੱਕ ਆਇਆ ਸਾਹਮਣੇ, ਪਠਾਨੀ ਅੰਦਾਜ਼ 'ਚ ਦਿਖੇ ਰਿਸ਼ੀ ਕਪੂਰ

rishi kapoor
17 October, 2017 02:37:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜੋ ਕਿ ਹੈਰਾਨ ਕਰਨ ਵਾਲਾ ਹੈ। ਜੀ ਹਾਂ, ਸਾਹਮਣੇ ਆਏ ਇਸ ਲੁੱਕ 'ਚ ਰਿਸ਼ੀ ਪਠਾਨੀ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਦਰਸਅਲ ਰਿਸ਼ੀ ਦਾ ਇਹ ਲੁੱਕ ਉਨ੍ਹਾਂ ਦੀ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਮੁਲਕ' ਦਾ ਹੈ ਜਿਸ 'ਚ ਉਹ ਪਹਿਲੀ ਵਾਰ ਉਮਰਦਰਾਜ਼ ਪਠਾਨੀ ਸ਼ਖਸ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।


ਦੱਸਣਯੋਗ ਹੈ ਕਿ ਰਿਸ਼ੀ ਨੇ ਆਪਣਾ ਇਹ ਲੁੱਕ ਖੁਦ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਆਨੰਦ ਸਿਨਹਾ ਕਰ ਰਹੇ ਹਨ। ਇਹ ਇਕ ਮਲਟੀ ਸਟਾਰ ਫਿਲਮ ਹੈ। ਫਿਲਮ 'ਚ ਰਿਸ਼ੀ ਕਪੂਰ ਤੋਂ ਇਲਾਵਾ ਤਾਪਸੀ ਪੰਨੂ, ਰਜਤ ਕਪੂਰ ਅਤੇ ਆਸ਼ੂਤੋਸ਼ ਰਾਣਾ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। 'ਮੁਲਕ' ਤੋਂ ਇਲਾਵਾ ਰਿਸ਼ੀ, ਅਮਿਤਾਭ ਬੱਚਨ ਨਾਲ '102 ਨਾਟ ਆਊਟ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਮਿਤਾਭ ਅਤੇ ਰਿਸ਼ੀ ਪਿਤਾ-ਬੇਟੇ ਦੀ ਭੂਮਿਕਾ 'ਚ ਦਿਖਾਈ ਦੇਣਗੇ। ਇਹ ਫਿਲਮ ਗੁਜਰਾਤੀ ਨਾਟਕ '102 ਨਾਟ ਆਊਟ' 'ਤੇ ਆਧਾਰਿਤ ਹੈ।


Tags: Rishi Kapoor Mulk Pathani Twitter Taapsee Pannu Hindi Film