FacebookTwitterg+Mail

ਵਿਵਾਦਾਂ 'ਚ ਘਿਰੇ ਰਹਿਣ ਵਾਲੇ ਰਿਸ਼ੀ ਕਪੂਰ ਨੇ ਪ੍ਰਿਆ ਪ੍ਰਕਾਸ਼ 'ਤੇ ਦਿੱਤਾ ਵੱਡਾ ਬਿਆਨ

rishi kapoor
17 February, 2018 01:02:16 PM

ਮੁੰਬਈ(ਬਿਊਰੋ)— ਰਿਸ਼ੀ ਕਪੂਰ ਨੇ ਵੀ ਵਾਇਰਲ ਗਰਲ ਪ੍ਰਿਆ ਪ੍ਰਕਾਸ਼ ਦੀ ਖੂਬਸੂਰਤੀ ਦੀ ਤਾਰੀਫ ਕੀਤੀ ਹੈ। ਪ੍ਰਿਆ ਪਿਛਲੇ ਦਿਨੀਂ ਵਾਇਰਲ ਹੋਏ ਆਪਣੇ ਵੀਡੀਓ ਕਾਰਨ ਚਰਚਾ ਵਿਚ ਹਨ। ਰਿਸ਼ੀ ਕਪੂਰ ਨੇ ਇਕ ਟਵੀਟ ਰਾਹੀ ਪ੍ਰਿਆ ਦੀ ਤਾਰੀਫ ਕੀਤੀ। ਰਿਸ਼ੀ ਨੇ ਲਿਖਿਆ,'' ਮੇਰਾ ਅਨੁਮਾਨ ਹੈ ਇਸ ਲੜਕੀ ਨੂੰ ਬਹੁਤ ਸਟਾਰਡਮ ਮਿਲੇਗਾ। ਪ੍ਰਿਆ ਬੇਹੱਦ ਐਕਸਪ੍ਰੈਸਿਵ ਅਤੇ ਮਾਸੂਮ ਹੈ। ਪ੍ਰਿਆ ਤੁਸੀਂ ਆਪਣੇ ਉਮਰ ਦੇ ਲੋਕਾਂ ਲਈ ਕੜੀ ਚੁਣੋਤੀ ਦੇ ਰਹੀ ਹੈ। ਰੱਬ ਤੁਹਾਡਾ ਸਾਥ ਦੇਵੇ ਅਤੇ ਤੁਸੀਂ ਚੰਗਾ ਕੰਮ ਕਰੋ। ਮੇਰੇ ਸਮੇਂ 'ਚ ਨਹੀਂ ਆਏ ਤੁਸੀ! ਕਿਉਂ? 

ਪ੍ਰਿਆ 18 ਸਾਲ ਦੀ ਬੀਕਾਮ ਫਰਸਟ ਈਅਰ ਦੀ ਵਿਦਿਆਰਾਥੀ ਹੈ। ਪ੍ਰਿਆ ਦੀ ਅਪਕਮਿੰਗ ਮਲਯਾਲਮ ਫਿਲਮ 'ਉਰੁ ਆਦਰ ਲਵ' ਦਾ ਗੀਤ 'Manikya Malaraya' ਹੈ। ਇਹ ਉਨ੍ਹਾਂ ਦੀ ਡੈਬਿਊ ਫਿਲਮ ਹੈ। ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਵੇਗੀ। ਗੀਤ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਿਆ ਨੂੰ ਇੰਸਟਾਗਰਾਮ 'ਤੇ ਇੱਕ ਦਿਨ ਵਿਚ 6 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਫਾਲੋ ਕੀਤਾ ਹੈ। ਇਸ ਦੇ ਨਾਲ ਹੀ ਪ੍ਰਿਆ ਪ੍ਰਕਾਸ਼ ਕਈ ਮਸ਼ਹੂਰ ਹਸਤੀਆਂ ਦੇ ਬਰਾਬਰ ਪਹੁੰਚ ਗਈ ਹੈ। 

Punjabi Bollywood Tadka
ਪ੍ਰਿਆ ਨੇ ਇਕ ਇੰਟਰਵਿਓ 'ਚ ਕਿਹਾ ਕਿ ਬਾਲੀਵੁੱਡ ਵਿਚ ਕੰਮ ਕਰਨਾ ਉਨ੍ਹਾਂ ਦਾ ਸੁਪਨਾ ਹੈ ਪਰ ਫਿਲਹਾਲ ਉਹ ਆਪਣੇ ਕਾਲਜ ਅਤੇ ਆਉਣ ਵਾਲੀ ਫਿਲਮ 'ਤੇ ਹੀ ਪੂਰਾ ਫੋਕਸ ਰੱਖਣਾ ਚਾਹੁੰਦੀ ਹੈ। ਇੰਨਾ ਹੀ ਨਹੀਂ ਪ੍ਰਿਆ 'ਪਦਮਾਵਤ' ਫਿਲਮ ਦੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨਾਲ ਵੀ ਕੰਮ ਕਰਨਾ ਚਾਹੁੰਦੀ ਹੈ।
Punjabi Bollywood Tadka


Tags: Rishi KapoorPriya Prakash VarrierTwitterDeepika Padukone

Edited By

Manju

Manju is News Editor at Jagbani.