FacebookTwitterg+Mail

ਵੀਡੀਓ : '102 ਨਾਟ ਆਊਟ' ਦਾ ਟਰੇਲਰ ਰਿਲੀਜ਼, ਅਮਿਤਾਭ-ਰਿਸ਼ੀ ਦੀ ਦਿਖੀ ਖਾਸ ਕੈਮਿਸਟਰੀ

rishi kapoor
28 March, 2018 04:56:13 PM

ਨਵੀਂ ਦਿੱਲੀ(ਬਿਊਰੋ)— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਐਕਟਰ ਰਿਸ਼ੀ ਕਪੂਰ ਦੀ ਜੋੜੀ ਲਗਭਗ 27 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸ ਆ ਰਹੀ ਹੈ। ਦੋਵੇਂ ਜਲਦੀ ਹੀ ਫਿਲਮ '102 ਨਾਟ ਆਊਟ' 'ਚ ਨਜ਼ਰ ਆਉਣ ਵਾਲੇ ਹਨ। ਇਕ ਪਾਸੇ ਜਿੱਥੇ ਫਿਲਮ 'ਅਮਰ ਅਕਬਰ ਐਂਥਨੀ' 'ਚ ਦੋਵੇਂ ਇਕ-ਦੂਜੇ ਦੇ ਵਿਛੜੇ ਹੋਏ ਭਰਾ ਬਣੇ ਸੀ ਉੱਥੇ ਹੀ ਦੂਜੇ ਪਾਸੇ ਹੁਣ ਇਸ ਫਿਲਮ 'ਚ ਅਮਿਤਾਭ ਅਤੇ ਰਿਸ਼ੀ ਕਪੂਰ ਬਾਪ-ਬੇਟੇ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਰਿਸ਼ੀ ਕਪੂਰ ਬੁੱਢੇ ਬੇਟੇ ਦੇ ਕਿਰਦਾਰ 'ਚ ਦਿਖਣਗੇ ਤਾਂ ਉੱਥੇ ਹੀ ਅਮਿਤਾਭ ਬੱਚਨ ਉਨ੍ਹਾਂ ਦੇ ਕੂਲ ਡੈਡ ਦੇ ਰੋਲ 'ਚ ਦਿਖਾਈ ਦੇਣਗੇ। ਕੁਝ ਦੇਰ ਪਹਿਲਾਂ ਹੀ ਇਸ ਫਿਲਮ ਦੇ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। 
ਫਿਲਮ ਦੇ ਟਰੇਲਰ 'ਚ ਅਮਿਤਾਭ ਬੱਚਨ ਦਾ ਅੰਦਾਜ਼ ਤੁਹਾਨੂੰ ਕਾਫੀ ਪਸੰਦ ਆਵੇਗਾ। ਉਹ ਫਿਲਮ 'ਚ 102 ਦੀ ਉਮਰ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਰਿਸ਼ੀ ਉਨ੍ਹਾਂ ਦੇ 75 ਸਾਲ ਦੇ ਬੇਟੇ ਦਾ। ਅਮਿਤਾਭ ਬੱਚਨ ਟ੍ਰੇਲਰ ਦੀ ਸ਼ੁਰੂਆਤ 'ਚ ਹੀ ਕਹਿੰਦੇ ਹਨ ਕਿ ਮੈਂ ਦੁਨੀਆ ਦਾ ਪਹਿਲਾ ਪਿਤਾ ਹਾਂ ਜੋ ਆਪਣੇ ਬੇਟੇ ਨੂੰ ਬਜ਼ੁਰਗਾਂ ਦੇ ਆਸ਼ਰਮ 'ਚ ਭੇਜੇਗਾ। ਉੱਥੇ ਹੀ ਰਿਸ਼ੀ ਕਪੂਰ ਵੀ ਕਹਿੰਦੇ ਹਨ ਕਿ ਮੈਂ ਮਨ ਚੁੱਕਿਆ ਹਾਂ ਕਿ ਮੈਂ ਬੁੱਢਾ ਹੋ ਗਿਆ ਹੈ ਇਸ ਤੋਂ ਇਲਾਵਾ ਵੀ ਟਰੇਲਰ 'ਚ ਕਈ ਸਾਰੇ ਡਾਈਲਾਗਸ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੱਸਦੇ-ਹੱਸਤੇ ਲੋਟਪੋਟ ਹੋ ਜਾਵੋਗੇ।


'ਓ ਮਾਈ ਗਾਡ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਉਮੇਸ਼ ਸ਼ੁਕਲਾ ਇਸ ਫਿਲਮ 'ਚ ਇਸ ਸੁਪਰਸਟਾਰ ਜੋੜੀ ਨੂੰ ਪੂਰੇ 27 ਸਾਲ ਬਾਅਦ ਇਕੱਠੇ ਲਿਆਏ ਹਨ। ਟਰੇਲਰ 'ਚ ਅਮਿਤਾਭ ਬੱਚਨ ਕਹਿੰਦੇ ਨਜ਼ਰ ਆਉਂਦੇ ਹਨ ਕਿ 'ਮੈਂ ਦੁਨੀਆ ਦਾ ਅਜਿਹਾ ਬਾਪ ਹੋਵਾਂਗਾ ਜੋ ਆਪਣੇ ਬੇਟੇ ਨੂੰ ਬਜ਼ੁਰਗਾਂ ਦੇ ਆਸ਼ਰਮ ਭੇਜੇਗਾ' ਦੱਸ ਦੇਈਏ ਕਿ ਅਮਿਤਾਭ ਬੱਚਨ ਕੁਝ ਸਮਾਂ ਪਹਿਲਾਂ ਹੀ ਜੋਧਪੁਰ 'ਤੋਂ ਵਾਪਸ ਆਏ ਉਹ ਜੋਧਪੁਰ 'ਚ ਆਪਣੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਫਿਲਮ 'ਚ ਉਹ ਪਹਿਲੀ ਵਾਰ ਆਮਿਰ ਖਾਨ ਨਾਲ ਪਰਦੇ 'ਤੇ ਨਜ਼ਰ ਆਉਣਗੇ।


Tags: 102 Not Out Rishi Kapoor Amitabh BachchanUmesh Shukla 102 ਨਾਟ ਆਊਟ ਅਮਿਤਾਭ ਬੱਚਨ ਰਿਸ਼ੀ ਕਪੂਰ

Edited By

Neha Meniya

Neha Meniya is News Editor at Jagbani.