FacebookTwitterg+Mail

ਆਈ. ਪੀ. ਐੱਲ. 'ਚ ਪਾਕਿਸਤਾਨੀ ਕ੍ਰਿਕਟਰਾਂ ਨੂੰ ਸ਼ਾਮਲ ਕਰਨ ਦੀ ਇਸ ਅਭਿਨੇਤਾ ਨੇ ਕੀਤੀ ਸਿਫਾਰਸ਼

rishi kapoor bats for letting pakistani players play in indian t 20 cricket league
06 April, 2017 10:32:37 AM
ਮੁੰਬਈ— ਅਭਿਨੇਤਾ ਰਿਸ਼ੀ ਕਪੂਰ ਨੇ ਦੇਸ਼ ਵਿਰੋਧੀ ਸੁਰ 'ਚ ਕਿਹਾ ਹੈ ਕਿ ਇੰਡੀਅਨ ਪ੍ਰੀਮੀਅਮ ਲੀਗ (ਆਈ. ਪੀ. ਐੱਲ.) 'ਚ ਪਾਕਿਸਤਾਨੀ ਕ੍ਰਿਕਟਰਾਂ ਨੂੰ ਸ਼ਾਮਲ ਕਰਨ ਦੀ ਆਗਿਆ ਮਿਲਣੀ ਚਾਹੀਦੀ ਹੈ ਕਿਉਂਕਿ ਇਸ ਟੀ-20 ਲੀਗ 'ਚ ਦੁਨੀਆ ਭਰ ਦੇ ਕ੍ਰਿਕਟਰਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ 64 ਸਾਲਾ ਅਭਿਨੇਤਾ ਨੇ 10ਵੇਂ ਆਈ. ਪੀ. ਐੱਲ. ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰਾਂ ਨੂੰ ਇਸ ਲੀਗ 'ਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ। ਰਿਸ਼ੀ ਨੇ ਟਵੀਟ ਕੀਤਾ, ''ਆਈ. ਪੀ. ਐੱਲ.। ਤੁਹਾਨੂੰ ਦੁਨੀਆ ਭਰ ਦੇ ਖਿਡਾਰੀ ਮਿਲਣ। ਅਫਗਾਨਿਸਤਾਨ ਦੇ ਖਿਡਾਰੀ ਅੱਗੇ ਵਧ ਰਹੇ ਹਨ। ਮੇਰੀ ਬੇਨਤੀ ਹੈ ਕਿ ਕ੍ਰਿਪਾ ਕਰ ਕੇ ਪਾਕਿਸਤਾਨੀ ਖਿਡਾਰੀਆਂ ਦੇ ਨਾਵਾਂ 'ਤੇ ਵੀ ਵਿਚਾਰ ਕਰੋ।'' ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਤਣਾਅਪੂਰਨ ਹਨ, ਜਿਸ ਪਿੱਛੋਂ ਰਿਸ਼ੀ ਕਪੂਰ ਨੇ ਇਹ ਬੇਨਤੀ ਕੀਤੀ ਹੈ। ਪਾਕਿਸਤਾਨ ਦਾ ਕੋਈ ਵੀ ਖਿਡਾਰੀ ਪਿਛਲੇ 9 ਸਾਲ ਤੋਂ ਆਈ. ਪੀ. ਐੱਲ. ਵਿਚ ਨਹੀਂ ਖੇਡਿਆ।

Tags: Rishi KapoorPakistani playersT 20 cricket Mohammad NabiRashid Khanਰਿਸ਼ੀ ਕਪੂਰ ਆਈ ਪੀ ਐੱਲ