FacebookTwitterg+Mail

ਅੱਧੀ ਉਮਰ ਦੀਆਂ ਹਸੀਨਾਵਾਂ 'ਤੇ ਰਿਸ਼ੀ ਪਾਉਂਦੇ ਸਨ ਡੋਰੇ, ਘਰੇਲੂ ਹਿੰਸਾ ਦੀ ਸ਼ਿਕਾਰ ਨੀਤੂ ਨੂੰ ਇੰਝ ਦਿੰਦੇ ਸਨ ਧੋਖਾ

rishi kapoor birthday
04 September, 2017 03:59:08 PM

ਮੁੰਬਈ— ਆਪਣੇ ਦੌਰ ਦੀ ਸਭ ਤੋਂ ਕਿਊਟ ਅਤੇ ਬਿਹਤਰੀਨ ਅਦਾਕਾਰਾ ਰਹੀ ਨੀਤੂੰ ਸਿੰਘ ਵਨ ਮੈਨ ਵੁਮੇਨ ਸੀ ਇਸ 'ਚ ਕੋਈ ਸ਼ੱਕ ਨਹੀਂ। ਜਿੰਨਾ ਉਹ ਆਪਣੇ ਕੰਮ ਨੂੰ ਲੈ ਕੇ ਈਮਾਨਦਾਰ ਸੀ ਉਂਨੀ ਹੀ ਲਾਇਲ ਉਹ ਆਪਣੀ ਨਿੱਜੀ ਲਾਈਫ 'ਚ ਰਹੀ। ਇੱਥੋਂ ਤੱਕ ਕਿ ਰਿਸ਼ੀ ਕਪੂਰ ਦੀ ਬੇਵਫਾਈ ਵੀ ਉਨ੍ਹਾਂ ਨੂੰ ਤੋੜ ਨਹੀਂ ਪਾਈ ਅਤੇ ਅੱਜ ਤੱਕ ਉਹ ਰਿਸ਼ੀ ਦੇ ਨਾਲ ਖੜ੍ਹੀ ਹੈ। ਨੀਤੂ ਸਿੰਘ ਨੇ ਇਸ ਗੱਲ ਨੂੰ ਇਕ ਇੰਟਰਵਿਊ 'ਚ ਖੁਦ ਕਬੂਲ ਕੀਤਾ ਸੀ ਕਿ ਰਿਸ਼ੀ ਕਪੂਰ ਵਿਆਹ ਤੋਂ ਬਾਅਦ ਵੀ ਦੂਜੀ ਅਭਿਨੇਤਰੀਆਂ 'ਤੇ ਡੋਰੇ ਪਾਉਂਦੇ ਰਹੇ ਹਨ। 

Punjabi Bollywood Tadka

ਰਿਸ਼ੀ ਕਪੂਰ ਦਾ ਰਿਲੇਸ਼ਨਸ਼ਿਪ ਸਟੇਟਸ ਸ਼ੁਰੂਆਤੀ ਦੌਰ ਤੋਂ ਹੀ ਚਰਚਾ 'ਚ ਰਿਹਾ ਹੈ। ਨੀਤੂ ਕਪੂਰ ਦਾ ਪਹਿਲਾ ਪਿਆਰ ਨਹੀਂ ਸੀ ਇਹ ਸਭ ਜਾਣਦੇ ਹਨ। ਰਿਸ਼ੀ ਦਾ ਟੀਨੇਜ 'ਚ ਯਾਸਮੀਨ ਨਾਂ ਦੀ ਅਦਾਕਾਰਾ ਨਾਲ ਕਰੀਬ 5 ਸਾਲ ਤੱਕ ਅਫੇਅਰ ਰਿਹਾ ਉਸ ਤੋਂ ਬਾਅਦ ਉਨ੍ਹਾਂ ਦਾ ਦਿਲ ਡਿੰਪਲ ਕਪਾੜੀਆਂ ਲਈ ਧੜਕਣ ਲੱਗਾ। ਡਿੰਪਲ ਲਈ ਰਿਸ਼ੀ ਦਾ ਪਿਆਰ ਫਿਲਮ 'ਬੌਬੀ' ਨਾਲ ਪਰਵਾਨ ਚੜ੍ਹਣ ਲੱਗਾ ਸੀ। ਰਿਸ਼ੀ ਉਨ੍ਹਾਂ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਸਨ ਪਰ ਰਾਜ ਕਪੂਰ ਇਸ ਦੇ ਵਿਰੁੱਧ ਸਨ। ਪਿਤਾ ਨੂੰ ਭਗਵਾਨ ਵਾਂਗ ਪੂਜਣ ਵਾਲੇ ਰਿਸ਼ੀ ਨੇ ਆਪਣੇ ਪਿਤਾ ਦੇ ਫੈਸਲੇ ਮੰਨਣਾ ਬਿਹਤਰ ਸਮਝਿਆ।

Punjabi Bollywood Tadka

ਰਿਸ਼ੀ ਕਪੂਰ ਦੇ ਅਫੇਅਰ ਨਾ ਸਿਰਫ ਵਿਆਹ ਤੋਂ ਪਹਿਲਾਂ ਬਲਕਿ ਵਿਆਹ ਤੋਂ ਬਾਅਦ ਵੀ ਰਹੇ। ਨੀਤੂ ਨਾਲ ਵਿਆਹ ਰਚਾਉਣ ਤੋਂ ਬਾਅਦ ਰਿਸ਼ੀ ਦਾ ਉਨ੍ਹਾਂ ਤੋਂ ਅੱਧੀ ਉਮਰ ਤੋਂ ਘੱਟ ਅਦਾਕਾਰਾ ਦਿਵਿਆ ਭਾਰਤੀ ਨਾਲ ਅਫੇਅਰ ਵੀ ਖੂਬ ਸੁਰਖੀਆਂ 'ਚ ਰਿਹਾ। ਅਜਿਹਾ ਨਹੀਂ ਸੀ ਕਿ ਨੀਤੂ ਨੂੰ ਰਿਸ਼ੀ ਕਪੂਰ ਦੇ ਅਫੇੱਰਜ਼ ਦੀ ਕੋਈ ਭਨਕ ਨਹੀਂ ਸੀ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਵੀ ਸੀ ਕਿ ਉਹ ਰਿਸ਼ੀ ਕਪੂਰ ਦੇ ਦੂਜੀਆਂ ਅਭਿਨੇਤਰੀਆਂ ਨਾਲ ਅਫੇਅਰ ਤੋਂ ਜਾਣੂ ਸੀ ਪਰ ਉਹ ਇਹ ਸਭ ਚੁੱਪਚਾਪ ਦੇਖ ਰਹੀ ਸੀ। ਨੀਤ ਨੇ ਕਿਹਾ ਕਿ ਜਦੋਂ ਉਹ ਇਕ ਦੂਜੇ ਨੂੰ ਡੇਟ ਕਰ ਰਹੇ ਸਨ ਤਾਂ ਵੀ ਰਿਸ਼ੀ ਕਪੂਰ ਦਾ ਦੂਜੀਆਂ ਅਭਿਨੇਤਰੀਆਂ ਨਾਲ ਫਲਰਟ ਕਰਨਾ ਜਾਰੀ ਸੀ ਉਹ ਅਜਿਹੇ ਦਿਖਾਉਂਦੇ ਨਸ ਕਿ ਉਨ੍ਹਾਂ ਦਾ ਕੋਈ ਅਫੇਅਰ ਨਹੀਂ ਹੈ।

Punjabi Bollywood Tadka

ਪੁੱਛਣ 'ਤੇ ਹਮੇਸ਼ਾ ਕਹਿੰਦੇ ਸਨ ਕਿ ਕੁਝ ਨਹੀਂ ਹੈ। ਨੀਤੂੰ ਨੇ ਇੰਟਰਵਿਊ 'ਚ ਕਿਹਾ, ''ਮੈਂ ਬਹੁਤ ਸਿੰਪਲ ਅਤੇ ਮਾਸੂਮ ਸੀ। ਇਸ ਲਈ ਰਿਸ਼ੀ ਦੀਆਂ ਗੱਲਾਂ 'ਤੇ ਯਕੀਨ ਕਰ ਲੈਂਦੀ ਸੀ। ਰਿਸ਼ੀ ਨੂੰ ਵੀ ਲੱਗਾ ਕਿ ਇਹ ਸਿੰਪਲ ਲੜਕੀ ਹੈ, ਜੋ ਮੈਨੂੰ ਸੰਭਾਲ ਸਕਦੀ ਹੈ।'' ਇਨ੍ਹਾਂ ਤੋਂ ਇਲਾਵਾ ਰਿਸ਼ੀ ਦਾ ਜੂਹੀ ਚਾਵਲਾ ਨਾਲ ਵੀ ਅਫੇਅਰ ਰਹਿ ਚੁੱਕਾ ਹੈ। ਸਾਲ 1990 'ਚ ਰਿਸ਼ੀ ਕਪੂਰ ਵਲੋਂ ਨੀਤੂ ਕਪੂਰ 'ਤੇ ਘਰੇਲੂ ਹਿੰਸਾ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

Punjabi Bollywood Tadka

ਰਿਸ਼ੀ ਕਪੂਰ ਅਤੇ ਨੀਤੂ ਦੀ ਵਿਆਹੁਤਾ ਜ਼ਿੰਦਗੀ 'ਚ ਇਕ ਅਜਿਹਾ ਮੋੜ ਵੀ ਆÎਇਆ ਸੀ ਜਦੋਂ ਨੀਤੂ, ਰਿਸ਼ੀ ਕਪੂਰ ਦੇ ਅਫੇਅਰਜ਼ ਅਤੇ ਵਿਵਹਾਰ ਤੋਂ ਤੰਗ ਆ ਕੇ ਘਰ ਛੱਡ ਕੇ ਚਲੀ ਗਈ ਸੀ ਅਤੇ ਉਨ੍ਹਾਂ ਨੇ ਆਪਣਾ ਇਕ ਸੈਲੂਨ ਵੀ ਖੋਲ ਲਿਆ ਪਰ ਜਿਵੇਂ-ਤਿਵੇਂ ਰਿਸ਼ੀ ਉਨ੍ਹਾਂ ਨੂੰ ਵਾਪਸ ਘਰ ਲਿਆਉਣ 'ਚ ਸਫਲ ਰਹੇ ਅਤੇ ਨੀਤੂ ਨੇ ਵੀ ਆਪਣੇ ਪਤੀ ਅਤੇ ਬੱਚਿਆਂ ਨੂੰ ਸੰਭਾਲਣ ਦਾ ਮਨ ਬਣਾ ਲਿਆ। ਰਿਸ਼ੀ ਕਪੂਰ ਨੇ ਖੁਦ ਇਕ ਇੰਟਰਵਿਊ 'ਚ ਇਸ ਗੱਲ ਨੂੰ ਕਬੂਲਿਆ ਸੀ ਕਿ ਉਨ੍ਹਾਂ ਦੇ ਨੀਤੂਤੋਂ ਇਲਾਵਾ ਵਿਆਹ ਤੋਂ ਪਹਿਲੇ ਉਨ੍ਹਾਂ ਦੀਆਂ ਕਈ ਪ੍ਰੇਮੀਕਾਵਾਂ ਰਹੀਆਂ ਹਨ।


Tags: Rishi Kapoor Birthday specialBollywood celebrityNeetu singhਨੀਤੂੰ ਸਿੰਘਰਿਸ਼ੀ ਕਪੂਰ