FacebookTwitterg+Mail

ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ 'ਬੈਂਜੋ'

riteish and nargis reached in jagbani office
22 September, 2016 08:40:21 AM
ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਜਲਦੀ ਹੀ ਫਿਲਮ 'ਬੈਂਜੋ' ਵਿਚ ਨਜ਼ਰ ਆਉਣਗੇ। ਇਸ ਫਿਲਮ ਵਿਚ ਉਨ੍ਹਾਂ ਨਾਲ ਨਰਗਿਸ ਫਾਖਰੀ ਵੀ ਹੈ। 'ਬੈਂਜੋ' ਦੀ ਕਹਾਣੀ ਸਟ੍ਰੀਟ ਪਲੇਅਰਜ਼ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਰਵੀ ਯਾਦਵ ਨੇ ਕੀਤਾ ਹੈ ਅਤੇ ਇਸਦੀ ਪ੍ਰੋਡਿਊਸਰ ਕ੍ਰਿਸ਼ਕਾ ਲੁੱਲਾ ਹੈ। 'ਬੈਂਜੋ' ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰ ਕਾਸਟ ਰਿਤੇਸ਼ ਦੇਸ਼ਮੁੱਖ, ਨਰਗਿਸ ਫਾਖਰੀ ਅਤੇ ਪ੍ਰੋਡਿਊਸਰ ਕ੍ਰਿਸ਼ਕਾ ਲੁੱਲਾ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ।
► ਕੀ ਹੈ 'ਬੈਂਜੋ', ਇਸ ਫਿਲਮ ਨੂੰ ਹਾਂ ਕਰਨ ਦਾ ਕੀ ਕਾਰਨ ਰਿਹਾ?
'ਬੈਂਜੋ' ਦੀ ਕਹਾਣੀ ਸਿਰਫ ਇਕ ਮਿਊਜ਼ੀਕਲ ਇੰਸਟਰੂਮੈਂਟ ਦੀ ਕਹਾਣੀ ਨਹੀਂ ਹੈ, ਇਹ ਕਹਾਣੀ ਉਨ੍ਹਾਂ ਸਟਰੀਟ ਮਿਊਜੀਸ਼ੀਅੰਸ ਬਾਰੇ ਹੈ, ਜੋ ਬਿਹਤਰੀਨ ਕਲਾਕਾਰ ਤਾਂ ਹਨ ਪਰ ਉਨ੍ਹਾਂ ਕੋਲ ਆਪਣੀ ਕਲਾ ਨੂੰ ਦਿਖਾਉਣ ਲਈ ਕੋਈ ਸਟੇਜ ਨਹੀਂ ਹੈ। ਉਹ ਚਾਹੁੰਦੇ ਹਨ ਦਿਲ ਨਾਲ ਵਜਾਉਣਾ ਪਰ ਹਾਲਾਤ ਉਨ੍ਹਾਂ ਨੂੰ ਪੇਟ ਲਈ ਵਜਾਉਣ ਲਈ ਮਜਬੂਰ ਕਰ ਦਿੰਦੇ ਹਨ। ਇਹ ਕਹਾਣੀ ਉਨ੍ਹਾਂ ਕਲਾਕਾਰਾਂ ਦੀ ਜ਼ਿੰਦਗੀ ਦੇ ਸੰਘਰਸ਼ ਦੀ ਹੈ, ਜੋ ਸ਼ਾਇਦ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਸੜਕ 'ਤੇ ਹੀ ਕਰਦੇ ਹਨ ਅਤੇ ਉਥੇ ਹੀ ਮਰ ਜਾਂਦੇ ਹਨ। ਉਹ ਜ਼ਿੰਦਗੀ ਭਰ ਸਿਰਫ ਇਕ ਮੌਕੇ ਦੀ ਭਾਲ ਵਿਚ ਰਹਿੰਦੇ ਹਨ ਪਰ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਨਹੀਂ ਮਿਲਦਾ।
► ਅੱਜਕਲ ਤੁਸੀਂ ਬੇਹੱਦ ਵੱਖਰੇ-ਵੱਖਰੇ ਕਿਰਦਾਰ ਨਿਭਾ ਰਹੇ ਹੋ, ਕੀ ਖਾਸ ਕਾਰਨ ਹੈ?
ਪਿਛਲੇ ਕੁਝ ਸਾਲਾਂ ਵਿਚ ਬਾਲੀਵੁੱਡ ਵਿਚ ਕਈ ਬਦਲਾਅ ਆਏ ਹਨ, ਜੋ ਬਹੁਤ ਚੰਗੇ ਹਨ। ਹੁਣ ਦਰਸ਼ਕ ਵੀ ਫਿਲਮਾਂ ਦੇ ਨਵੇਂ ਕਿਰਦਾਰਾਂ ਅਤੇ ਕਹਾਣੀਆਂ ਨੂੰ ਅਪਨਾਉਣ ਲੱਗੇ ਹਨ। ਪਹਿਲਾਂ ਦੇ ਜ਼ਮਾਨੇ ਵਿਚ ਦਰਸ਼ਕ ਹੀਰੋ ਨੂੰ, ਹੀਰੋ ਦੇ ਹੀ ਕਿਰਦਾਰ ਵਿਚ ਅਤੇ ਇਕ ਵਿਲੇਨ ਨੂੰ ਨਾਂਹ-ਪੱਖੀ ਰੋਲ ਵਿਚ ਦੇਖਣਾ ਚਾਹੁੰਦੇ ਸਨ ਪਰ ਹੁਣ ਅਜਿਹਾ ਨਹੀਂ ਰਿਹਾ ਹੈ, ਹੁਣ ਦਰਸ਼ਕਾਂ ਦਾ ਨਜ਼ਰੀਆ ਬਦਲ ਗਿਆ ਹੈ। ਕੁਝ ਸਮਾਂ ਪਹਿਲਾਂ ਮੈਨੂੰ 'ਏਕ ਵਿਲੇਨ' ਕਰਨ ਦਾ ਮੌਕਾ ਮਿਲਿਆ, ਜਿਸਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ। ਇਸ ਵਾਰ ਵੀ ਮੈਨੂੰ 'ਬੈਂਜੋ' ਕਰਨ ਦਾ ਮੌਕਾ ਮਿਲਿਆ। ਉਮੀਦ ਹੈ ਕਿ ਇਸ ਵਾਰ ਵੀ ਦਰਸ਼ਕ ਮੈਨੂੰ ਓਨਾ ਹੀ ਪਿਆਰ ਦੇਣਗੇ।
► 'ਬੈਂਜੋ ਵਿਚ ਕੰਮ ਕਰਦੇ ਹੋਏ ਤੁਹਾਨੂੰ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਮੈਂ ਇਸ ਫਿਲਮ ਵਿਚ ਖਾਸ ਤੌਰ 'ਤੇ ਕਈ ਚੈਲੇਂਜ ਫੇਸ ਕੀਤੇ ਹਨ। ਆਪਣੀ ਲੁੱਕ ਨੂੰ ਲੈ ਕੇ ਮੈਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਹੋਈ। ਲੰਮੇ ਵਾਲਾਂ ਨੂੰ ਸੰਭਾਲਣਾ ਬਹੁਤ ਔਖਾ ਰਿਹਾ। ਮੈਨੂੰ ਸੈੱਟ 'ਤੇ ਤਿਆਰ ਕਰਨ ਵਿਚ ਨਰਗਿਸ ਤੋਂ ਵੀ ਜ਼ਿਆਦਾ ਸਮਾਂ ਲਗਦਾ ਸੀ, ਨਾਲ ਹੀ ਇਸਦੀ ਕੇਅਰ ਵੀ ਜ਼ਿਆਦਾ ਕਰਨੀ ਪੈਂਦੀ ਸੀ।
ਇਸਦੇ ਨਾਲ ਹੀ ਆਨਸਕ੍ਰੀਨ 'ਬੈਂਜੋ' ਵਜਾਉਣਾ ਵੀ ਵੱਡਾ ਚੈਲੇਂਜ ਸੀ। ਜਦੋਂ ਤੁਸੀਂ ਕੈਮਰੇ ਦੇ ਸਾਹਮਣੇ ਕੋਈ ਵੀ ਮਿਊਜ਼ੀਕਲ ਇੰਸਟਰੂਮੈਂਟ ਵਜਾਉਂਦੇ ਹੋ, ਉਸਨੂੰ ਉਸਦੇ ਸਹੀ ਅੰਦਾਜ਼ ਵਿਚ ਵਜਾਉਣਾ ਬਹੁਤ ਜ਼ਰੂਰੀ ਹੈ।
ਇਸ ਰੋਲ ਲਈ ਮੈਂ ਪ੍ਰੇਰਨਾ ਜ਼ਾਕਿਰ ਹੁਸੈਨ ਸਾਹਿਬ ਤੋਂ ਲਈ ਸੀ। ਇਕ ਵਾਰ ਮੈਂ ਉਨ੍ਹਾਂ ਨੂੰ ਤਬਲਾ ਵਜਾਉਂਦਿਆਂ ਦੇਖਿਆ ਸੀ ਅਤੇ ਉਹ ਕਿਹੜੀ ਧੁੰਨ ਵਜਾ ਰਹੇ ਸਨ, ਇਹ ਮੈਨੂੰ ਉਨ੍ਹਾਂ ਦੀਆਂ ਅੱਖਾਂ ਤੋਂ ਸਮਝ ਆ ਰਿਹਾ ਸੀ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਉਨ੍ਹਾਂ ਨਾਲ ਕੰਪੀਟੀਸ਼ਨ ਕਰ ਰਿਹਾ ਹਾਂ ਪਰ ਹਾਂ, ਮੈਨੂੰ ਪ੍ਰੇਰਨਾ ਉਨ੍ਹਾਂ ਤੋਂ ਹੀ ਮਿਲੀ।
► ਫਿਲਮ 'ਚ ਲਾਲ ਰੰਗ ਜਾਂ ਗੁਲਾਲ ਦਾ ਬਹੁਤ ਇਸਤੇਮਾਲ ਕੀਤਾ ਗਿਆ ਹੈ, ਕਿਉਂ?
ਇਕ ਗਾਣਾ ਸੀ, ਜਿਸ ਵਿਚ ਸਾਨੂੰ ਬਰਸਾਤ ਵਿਚ ਡਾਂਸ ਕਰਨਾ ਸੀ ਪਰ ਕਿਉਂਕਿ ਉਸ ਸਮੇਂ ਸੂਬੇ ਵਿਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਚੱਲ ਰਹੀ ਸੀ, ਇਸ ਲਈ ਸਾਨੂੰ ਲੱਗਾ ਕਿ ਇੰਨਾ ਪਾਣੀ ਰੋੜਨ ਨਾਲੋਂ ਚੰਗਾ ਹੈ ਕਿ ਅਸੀਂ ਇਸਦਾ ਕੋਈ ਹੋਰ ਬਦਲ ਲੱਭੀਏ। ਇਸ ਤੋਂ ਬਾਅਦ ਅਸੀਂ ਸੋਚਿਆ ਕਿ ਕਿਉਂ ਨਾ ਪਾਣੀ ਦੀ ਥਾਂ ਰੰਗਾਂ ਦੀ ਵਰਤੋਂ ਕੀਤੀ ਜਾਏ। ਉਹ ਗਾਣਾ ਉਂਝ ਵੀ ਗਣਪਤੀ ਬੱਪਾ 'ਤੇ ਸੀ।
► ਸਿਆਸਤ ਨਾਲ ਬਾਲੀਵੁੱਡ ਵਿਚ ਪੈਰ ਰੱਖਣਾ ਕਿਹੋ ਜਿਹਾ ਰਿਹਾ?
ਸਿਆਸਤ ਨਾਲ ਇਕ ਵੱਖਰੀ ਇੰਡਸਟਰੀ 'ਚ ਆਉਣਾ ਯਕੀਨਨ ਇਕ ਚੈਲੇਂਜ ਸੀ ਪਰ ਮੈਂ ਖੁਸ਼ ਹਾਂ ਕਿ ਮੇਰੀ ਮਿਹਨਤ ਨੂੰ ਲੋਕਾਂ ਨੇ ਨਾ ਸਿਰਫ ਸਵੀਕਾਰਿਆ ਹੈ, ਸਗੋਂ ਸ਼ਲਾਘਾ ਵੀ ਕੀਤੀ ਹੈ। ਜਦੋਂ ਤੁਸੀਂ ਕਿਸੇ ਇਕ ਇੰਡਸਟਰੀ ਜਿਥੇ ਤੁਹਾਡੀਆਂ ਜੜ੍ਹਾਂ ਹਨ, ਨੂੰ ਛੱਡ ਕੇ ਆਉਂਦੇ ਹੋ ਤਾਂ ਥੋੜ੍ਹੀ ਮੁਸ਼ਕਿਲ ਤਾਂ ਹੁੰਦੀ ਹੀ ਹੈ ਪਰ ਜੇਕਰ ਤੁਸੀਂ ਮਨ ਪੱਕਾ ਕਰ ਲੈਂਦੇ ਹੋ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ।
► 'ਸਿਆਸਤਦਾਨ ਦੱਸ ਦੀ ਥਾਂ ਇਕ ਕੰਮ 'ਤੇ ਫੋਕਸ ਕਰਨ' : ਰਿਤੇਸ਼
ਸਿਆਸਤ ਵਿਚ ਕੁਝ ਬਦਲਣ ਦੀ ਗੱਲ 'ਤੇ ਰਿਤੇਸ਼ ਕਹਿੰਦੇ ਹਨ ਕਿ ਕਈ ਚੀਜ਼ਾਂ ਨੂੰ ਬਦਲਣ ਦੀ ਗੱਲ ਸੋਚਣ ਤੋਂ ਬਿਹਤਰ ਹੈ ਕਿ ਤੁਸੀਂ ਇਕ ਦੁਖਦੀ ਰਗ ਨੂੰ ਫੜੋ ਅਤੇ ਉਸ 'ਤੇ ਕੰਮ ਕਰਨਾ ਸ਼ੁਰੂ ਕਰੋ। ਦਰਅਸਲ ਹੁੰਦਾ ਕੀ ਹੈ ਕਿ ਜਦੋਂ ਅਸੀਂ ਕਈ ਚੀਜ਼ਾਂ ਨੂੰ ਇਕੱਠੇ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜ਼ਿਆਦਾਤਰ ਆਪਣੇ ਮਕਸਦ ਤੋਂ ਭਟਕ ਜਾਂਦੇ ਹਾਂ। ਇਸ ਲਈ ਸਿਆਸਤਦਾਨ ਦੱਸ ਦੀ ਥਾਂ ਇਕ ਕੰਮ 'ਤੇ ਫੋਕਸ ਕਰਨ ਦੀ ਕੋਸ਼ਿਸ ਕਰਨ। ਜਦੋਂ ਅਸੀਂ ਅਰਜੁਨ ਵਾਂਗ ਆਪਣੇ ਨਿਸ਼ਾਨੇ 'ਤੇ ਹੀ ਨਜ਼ਰ ਰੱਖਾਂਗੇ ਤਾਂ ਯਕੀਨਨ ਆਪਣੇ ਟੀਚੇ ਨੂੰ ਹਾਸਿਲ ਕਰ ਲਵਾਂਗੇ।
► ਤੁਹਾਨੂੰ ਫਿਲਮ ਦੀ ਕਮਾਈ ਤੋਂ ਕੀ ਖਾਸ ਉਮੀਦਾਂ ਹੈ?
ਫਿਲਮ ਦਾ ਕੰਟੈਂਟ ਬਹੁਤ ਸਟ੍ਰਾਂਗ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਖੁਦ ਨੂੰ ਇਸ ਨਾਲ ਰਿਲੇਟ ਕਰ ਸਕਣਗੇ। ਜਦੋਂ ਅਸੀਂ ਕਿਸੇ ਫਿਲਮ ਨੂੰ ਲੈ ਕੇ ਕੰਮ ਕਰਦੇ ਹਾਂ ਤਾਂ ਪਹਿਲਾਂ ਤੋਂ ਕਿਸੇ ਵੀ ਬਾਕਸ ਆਫਿਸ ਕਲੱਬ ਵਿਚ ਸ਼ਾਮਲ ਹੋਣ ਲਈ ਨਹੀਂ ਕਰਦੇ।
► ਇੰਡਸਟਰੀ ਵਿਚ ਫਿਲਮਾਂ ਦਾ ਬਜਟ ਕਿਸ ਆਧਾਰ 'ਤੇ ਤੈਅ ਹੁੰਦਾ ਹੈ, ਸਟਾਰ ਕਾਸਟ ਜਾਂ ਸਕ੍ਰਿਪਟ?
ਅਜਿਹਾ ਨਹੀਂ ਹੈ ਕਿ ਕੋਈ ਇਕ ਕਾਰਨ ਹੈ, ਜਿਸਦੇ ਉਪਰ ਸਾਰਾ ਬਜਟ ਨਿਰਭਰ ਕਰਦਾ ਹੈ। ਫਿਲਮ ਦੀ ਕਹਾਣੀ, ਸਟਾਰ ਕਾਸਟ, ਨਿਰਦੇਸ਼ਕ ਸਾਰਿਆਂ ਦੀ ਇਸ ਵਿਚ ਅਹਿਮ ਭੂਮਿਕਾ ਹੁੰਦੀ ਹੈ। ਜਦੋਂ ਕੋਈ ਫਿਲਮ ਤਿਆਰ ਹੋ ਰਹੀ ਹੁੰਦੀ ਹੈ ਤਾਂ ਹਰ ਫੈਸਲਾ ਮਿਲ ਕੇ ਲਿਆ ਜਾਂਦਾ ਹੈ।
► 4 ਘੰਟੇ ਤਕ ਨਹਾਉਣਾ ਪਿਆ
ਫਿਲਮ ਦੌਰਾਨ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਰਿਤੇਸ਼ ਦੇਸ਼ਮੁੱਖ ਨੇ ਕਿਹਾ ਕਿ ਫਿਲਮ ਵਿਚ ਇਕ ਗਾਣੇ ਦੌਰਾਨ ਅਸੀਂ ਰੰਗਾਂ ਨਾਲ ਖੇਡਣਾ ਸੀ, ਜਦੋਂ ਅਸੀਂ ਉਹ ਸੀਨ ਫਿਲਮਾਇਆ ਤਾਂ ਮੈਨੂੰ ਲਗਭਗ 4 ਘੰਟੇ ਤਕ ਨਹਾਉਣਾ ਪਿਆ। ਇਸਦੇ ਬਾਅਦ ਵੀ 4 ਦਿਨ ਤਕ ਮੇਰੇ ਵਾਲਾਂ 'ਚੋਂ ਰੰਗ ਨਿਕਲਦਾ ਰਿਹਾ ਸੀ।
► ਕੈਰੀਅਰ ਲਈ ਕੁਝ ਖਾਸ ਨਹੀਂ ਕੋਸ਼ਿਸ਼ ਨਹੀਂ ਕੀਤੀ : ਨਰਗਿਸ
ਮੇਰੇ ਲਈ ਇਸ ਫਿਲਮ ਵਿਚ ਸਭ ਤੋਂ ਜ਼ਿਆਦਾ ਚੈਲੇਜਿੰਗ ਸੀ ਆਪਣੇ ਹੀ ਕਿਰਦਾਰ ਵਿਚ ਰਹਿ ਕੇ ਆਪਣੇ ਆਪ ਨੂੰ ਪਰਦੇ 'ਤੇ ਨਿਭਾਉਣਾ। ਫਿਲਮ ਵਿਚ ਮੈਂ ਇਕ ਐੱਨ. ਆਰ. ਆਈ. ਦੇ ਕਿਰਦਾਰ ਵਿਚ ਹਾਂ ਪਰ ਮੈਨੂੰ ਆਪਣੀਆਂ ਹੱਦਾਂ ਵਿਚ ਰਹਿ ਕੇ ਇਸਨੂੰ ਪਰਦੇ 'ਤੇ ਨਿਭਾਉਣਾ ਸੀ।
► ਆਪਣੇ ਕੈਰੀਅਰ ਨੂੰ ਤੁਸੀਂ ਕਿਵੇਂ ਨਾਪਦੇ ਹੋ ?
ਮੈਂ ਆਪਣੇ ਕੈਰੀਅਰ ਲਈ ਕਿਸੇ ਤਰ੍ਹਾਂ ਦਾ ਖਾਸ ਕੋਸ਼ਿਸ਼ ਨਹੀਂ ਕੀਤੀ, ਜੋ ਵੀ ਕੰਮ ਮੇਰੇ ਕੋਲ ਆਇਆ ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਮਸਤੀ ਨਾਲ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਕੀਤੀ ਹੈ।

Tags: ਰਿਤੇਸ਼ਨਰਗਿਸਜਗ ਬਾਣੀRiteishnargisjagbani