FacebookTwitterg+Mail

B'Day Spl : ਬਾਲੀਵੁੱਡ ਦੀ ਸਭ ਤੋਂ ਕਿਊਟ ਲਵ ਸਟੋਰੀ, 9 ਸਾਲ ਦੀ ਦੋਸਤੀ ਤੋਂ ਬਾਅਦ ਹੋਇਆ ਵਿਆਹ

riteish deshmukh
17 December, 2017 05:34:44 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁੱਖ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। 17 ਦਸੰਬਰ, 1978 ਨੂੰ ਜਨਮੇ ਰਿਤੇਸ਼ ਦੇਸ਼ਮੁੱਖ ਇਕ ਰਾਜਨੀਤੀਕ ਪਰਿਵਾਰ ਨਾਲ ਨਾਤਾ ਰੱਖਦੇ ਹਨ। ਉਨ੍ਹਾਂ ਦੇ ਪਿਤਾ ਵਿਲਾਸ ਰਾਓ ਦੇਸ਼ਮੁੱਖ ਮਹਾਰਾਸ਼ਟਰ ਦੇ ਮੰਤਰੀ ਰਹਿ ਚੁੱਕੇ ਸਨ। ਬਾਲੀਵੁੱਡ ਦੀ ਸਭ ਤੋਂ ਕਿਊਟ ਲਵ ਸਟੋਰੀ ਦੀ ਗੱਲ ਕਰੀਏ ਤਾਂ ਰਿਤੇਸ਼-ਜੇਨੇਲੀਆ ਦਾ ਨਾਂ ਪਹਿਲਾਂ ਦਿਮਾਗ 'ਚ ਆਉਂਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦੱਸਣ ਜਾ ਰਹੇ ਹਾਂ।

Punjabi Bollywood Tadka
ਫਿਲਮੀ ਕਰੀਅਰ ਦੌਰਾਨ ਰਿਤੇਸ਼ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 'ਕਿਆ ਕੂਲ ਹੈ ਹਮ', 'ਮਾਲਾ ਮਾਲ ਵੀਕਲੀ', 'ਗਰੈਂਡ ਮਸਤੀ', 'ਏਕ ਵਿਲੇਨ', 'ਤੇਰੇ ਨਾਲ ਲਵ ਹੋ ਗਿਆ', 'ਹੇ ਬੇਬੀ' ਅਤੇ 'ਮਸਤੀ' ਜੋ ਕਿ ਬਾਲੀਵੁੱਡ ਦੀਆਂ ਸਫਲ ਫਿਲਮਾਂ 'ਚੋਂ ਇਕ ਹਨ। ਰਿਤੇਸ਼ ਨੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2003 'ਚ ਆਈ ਫਿਲਮ 'ਤੇਰੀ ਮੇਰੀ ਕਸਮ' ਨਾਲ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਜੇਨੇਲੀਆ ਡਿਸੂਜ਼ਾ ਲੀਡ ਅਭਿਨੇਤਰੀ ਦੇ ਤੌਰ 'ਤੇ ਨਜ਼ਰ ਆਈ।

Punjabi Bollywood Tadka

ਜੇਨੇਲੀਆ ਅਤੇ ਰਿਤੇਸ਼ ਦੋਵਾਂ ਦੀ ਇਹ ਪਹਿਲੀ ਫਿਲਮ ਸੀ। ਇਸ ਫਿਲਮ ਨਾਲ ਹੀ ਦੋਵਾਂ ਦੀ ਲਵਸਟੋਰੀ ਦੀ ਸ਼ੁਰੂਆਤ ਹੋਈ। ਕਰੀਬ 9 ਸਾਲ ਦੀ ਦੋਸਤੀ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ। ਅੱਜ ਉਨ੍ਹਾਂ ਦੇ ਦੋ ਬੇਟੇ ਰਾਹਿਲ ਅਤੇ ਰਿਹਾਨ ਹਨ।

Punjabi Bollywood Tadka
ਰਿਤੇਸ਼ ਨੇ ਸਾਲ 2013 'ਚ ਆਪਣੀ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕੀਤੀ ਸੀ ਅਤੇ ਸਭ ਤੋਂ ਪਹਿਲੀ ਮਰਾਠੀ ਫਿਲਮ 'ਬਲਕ ਪਲਕ' ਪ੍ਰਡਿਊਸ ਕੀਤੀ। ਇਸ ਫਿਲਮ ਨਾਲ ਉਨ੍ਹਾਂ ਨੂੰ ਕਾਫੀ ਸਰਾਹਣਾ ਮਿਲੀ ਅਤੇ ਇਸ ਫਿਲਮ ਨੇ ਕਈ ਐਵਾਰਡ ਜਿੱਤੇ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Riteish Deshmukh Genelia DSouza Birthday Love story Grand Masti Bollywood Actor