FacebookTwitterg+Mail

ਰਿਤੇਸ਼ ਨਾਲ ਕੰਮ ਕਰਨਾ ਸੌਖਾਲਾ ਰਿਹਾ : ਨਰਗਿਸ

riteish deshmukh easy to work with in banjo nargis fakhri
15 September, 2016 08:40:58 AM
ਮੁੰਬਈ— ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਦਾ ਕਹਿਣਾ ਹੈ ਕਿ ਫਿਲਮ 'ਬੈਂਜੋ' ਵਿਚ ਉਨ੍ਹਾਂ ਲਈ ਆਪਣੇ ਸਹਿ-ਅਦਾਕਾਰ ਰਿਤੇਸ਼ ਦੇਸ਼ਮੁਖ ਨਾਲ ਕੰਮ ਕਰਨਾ ਕਾਫੀ ਸੌਖਾਲਾ ਰਿਹਾ। ਬਿਗ ਐੱਫ. ਐੱਮ. 'ਤੇ ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਨਰਗਿਸ ਨੇ ਕਿਹਾ ਕਿ ਇਹ ਤਿਓਹਾਰ ਮੇਰੇ ਲਈ ਬੇਹੱਦ ਰੋਮਾਂਚਕ ਹੈ। ਰਿਤੇਸ਼ ਵੀ ਪ੍ਰੋਗਰਾਮ ਵਿਚ ਮੌਜੂਦ ਸਨ। ਫਿਲਮ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਸ ਵਿਚ ਇਕ ਬੈਂਜੋ ਪਲੇਅਰ ਦਾ ਕਿਰਦਾਰ ਨਿਭਾ ਰਿਹਾ ਹਾਂ। ਅਜਿਹਾ ਨਹੀਂ ਹੈ ਕਿ ਇਹ ਮੇਰੇ ਲਈ ਅਣਜਾਣ ਹੈ, ਮੇਰੇ ਕੋਲ ਇਕ ਬੈਂਜੋ ਹੈ, ਮੈਂ ਇਸ ਨੂੰ ਵਜਾਉਣਾ ਵੀ ਜਾਣਦਾ ਹਾਂ ਪਰ ਫਿਲਮ ਲਈ ਮੈਂ ਕਾਫੀ ਮਿਹਨਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਰਗਿਸ ਅਤੇ ਰਿਤੇਸ਼ ਤੋਂ ਇਲਾਵਾ ਇਸ ਫਿਲਮ 'ਚ ਪ੍ਰੋਫੈਸ਼ਨਲ ਡਾਂਸਰ ਧਰਮੇਸ਼ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਰਵੀ ਯਾਦਵ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਕ੍ਰੀਸ਼ਿਕਾ ਲੂਲਾ ਵਲੋਂ ਨਿਰਮਾਣ ਕੀਤੀ ਗਈ ਹੈ। ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਵੇਗੀ।

Tags: ਰਿਤੇਸ਼ਨਰਗਿਸਬੈਂਜੋRiteishNargisBanjo