FacebookTwitterg+Mail

Pics : ਦੋਸਤ ਦੇ ਜਨਮਦਿਨ 'ਤੇ ਪਹੁੰਚੇ ਕਰੀਨਾ-ਰਣਵੀਰ, ਨਜ਼ਰ ਆਏ ਕਈ ਹੋਰ ਸਿਤਾਰੇ

ritesh sidhwani
03 June, 2018 06:31:14 PM

ਮੁੰਬਈ (ਬਿਊਰੋ)— ਨਿਰਦੇਸ਼ਕ ਰਿਤੇਸ਼ ਸਿਧਵਾਨੀ ਨੇ 1 ਜੂਨ ਨੂੰ ਆਪਣਾ 46ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਉੱਥੇ ਹੀ ਉਨ੍ਹਾਂ ਇਸ ਖਾਸ ਮੌਕੇ ਆਪਣੇ ਘਰ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਹੋਇਆ ਸੀ। ਇਸ ਜਨਮਦਿਨ ਦੀ ਪਾਰਟੀ 'ਚ ਕਈ ਬਾਲੀਵੁੱਡ ਸਟਾਰਜ਼ ਪਹੁੰਚੇ ਸਨ।

Punjabi Bollywood Tadka
ਪਾਰਟੀ ਤੋਂ ਬਾਅਦ ਕਰੀਨਾ ਕਪੂਰ ਅਤੇ ਰਣਵੀਰ ਸਿੰਘ ਇਕ ਦੂਜੇ ਦਾ ਹੱਥ ਫੜ ਕੇ ਬਾਹਰ ਨਿਕਲਦੇ ਦਿਖਾਈ ਦਿੱਤੇ। ਉੱਥੇ ਹੀ ਰਣਵੀਰ ਨੇ ਇਕ ਜੈਂਟਲਮੈਨ ਦੀ ਤਰ੍ਹਾਂ ਕਰੀਨਾ ਨੂੰ ਉਸਦੀ ਗੱਡੀ ਤੱਕ ਛੱਡਿਆ। ਕਰੀਨਾ ਪਿੰਕ ਵਨ ਪੀਸ ਪਹਿਨੇ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ।

Punjabi Bollywood Tadka
ਪਾਰਟੀ 'ਚ ਕਰਿਸ਼ਮਾ ਕਪੂਰ ਅਤੇ ਮਲਾਇਕਾ ਅਰੋੜਾ ਪਹੁੰਚੀਆਂ ਸਨ। ਉੱਥੇ ਹੀ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਨਜ਼ਰ ਆਈ। ਇਸ ਤੋਂ ਇਲਾਵਾ ਇਸ ਪਾਰਟੀ 'ਚ ਸੋਨਮ ਕਪੂਰ, ਕਰਨ ਜੌਹਰ, ਸੰਜੇ ਕਪੂਰ ਵਰਗੇ ਸਟਾਰਜ਼ ਦਿਖਾਈੇ ਦਿੱਤੇ ਸਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Ritesh Sidhwani Ranveer Singh Kareena Kapoor Malaika Arora Birthday Indian Filmmaker

Edited By

Kapil Kumar

Kapil Kumar is News Editor at Jagbani.