FacebookTwitterg+Mail

ਫਿਲਮ ਰਿਵਿਊ: 'ਰੌਕਆਨ-2'

11 November, 2016 02:03:04 PM
ਮੁੰਬਈ—ਫਿਲਮ 'ਰੌਕਆਨ-2' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੀ ਕਹਾਣੀ ਚਾਰ ਦੋਸਤਾਂ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਇਨ੍ਹਾਂ ਚਾਰ ਦੋਸਤਾਂ ਦੇ ਬੈਂਡ ਮਿਊਜ਼ਿਕ ਦੀ ਸਫਲਤਾਂ ਤੋਂ ਬਾਅਦ ਆਏ ਨਵੇਂ ਮੋੜ ਅਤੇ ਨਵੀਂ ਸ਼ੁਰੂਆਤ 'ਤੇ ਅਧਾਰਿਤ ਹੀ ਇਹ 'ਰੌਕਆਨ' ਹੈ।
ਇਸ ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ। ਰਾਬ (ਲਿਊਕ ਕੇਨੀ) ਦੀ ਮੌਤ ਤੋਂ ਬਾਅਦ ਹੁਣ ਆਦਿਤਿਆ ਉਰਫ ਆਦਿ (ਫਰਹਾਨ ਅਖ਼ਤਰ) ਵੀ ਬੈਂਡ ਨੂੰ ਛੱਡ ਕੇ ਮੁੰਬਈ ਤੋਂ ਦੂਰ ਮੇਘਾਲਿਆ 'ਚ ਕਿਸਾਨਾਂ ਦੇ ਵਿਚਕਾਰ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪੈਂਦਾ ਹੈ।
ਦੂਜੀ ਸਾਈਡ ਮੁੰਬਈ 'ਚ 'ਜੋ' (ਅਰਜੁਨ ਰਾਮਪਾਲ) ਹੁਣ ਤੱਕ ਇਕ ਮਸ਼ਹੂਰ ਪਬ ਦਾ ਮਾਲਿਕ ਹੈ ਅਤੇ ਇਕ ਮਸ਼ਹੂਰ ਰਿਐਲਿਟੀ ਸ਼ੋਅ ਦਾ ਜੱਜ ਵੀ ਹੈ ਪਰ ਕੇਡੀ (ਪੂਰਬ ਕੌਹਲੀ) ਦੀ ਜ਼ਿੰਦਗੀ ਵੀ ਸੰਗੀਤ ਨੂੰ ਸਮਰਪਿਤ ਹੈ। ਇਨ੍ਹਾਂ ਤਿੰਨਾਂ ਦੋਸਤਾਂ ਦੇ ਵਿਚਕਾਰ ਸਭ ਕੁਝ ਹੈ ਪਰ ਉਹ ਸੰਗੀਤ ਤੋਂ ਦੂਰ ਹਨ।
ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਦੀ ਹੈ ਜਿਆ( ਸ਼ਰਧਾ ਕਪੂਰ) ਜੋ ਸੰਗੀਤ ਦੀ ਦੀਵਾਨੀ ਹੈ ਪਰ ਆਪਣੇ ਪਿਤਾ ਤੋਂ ਡਰਦੀ ਹੈ। ਉਸ ਦੇ ਪਿਤਾ ਪੰਡਿਤ ਵਿਭੂਤੀ (ਕੁਮੁਦ ਮਿਸ਼ਰਾ) ਸ਼ਾਸ਼ਤਰੀ ਸੰਗੀਤ ਦੁਨੀਆ 'ਚ ਬਹੁਤ ਵੱਡਾ ਨਾਮ ਹੈ ਪਰ ਉਸ ਨੂੰ ਵੈਸਟਰਨ ਮਿਊਜ਼ਿਕ ਨਾਲ ਨਫਰਤ ਹੈ।
ਜਿਆ ਦੀ ਮੁਲਾਕਾਤ ਉਦੈ (ਸ਼ਸ਼ਾਂਕ ਅਰੋੜਾ) ਨਾਲ ਹੁੰਦੀ ਹੈ ਪਰ ਇਨ੍ਹਾਂ ਦੋਵਾਂ ਨੂੰ ਜੋ ਦੇ ਕਲੱਬ 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਦਾ ਹੈ ਪਰ ਆਪਣੇ ਪਿਤਾ ਦੇ ਡਰ ਕਾਰਨ ਜਿਆ ਸਟੇਜ਼ 'ਤੇ ਪੇਸ਼ਕਾਰੀ ਨਹੀਂ ਦੇ ਪਾਉਂਦੀ। ਬਾਅਦ 'ਚ ਕੇਡੀ, ਜੋ ਅਤੇ ਆਦਿ ਨੂੰ ਪਤਾ ਚੱਲਦਾ ਹੈ ਕਿ ਜਿਆ ਦੇ ਇਸ ਡਰ ਦਾ ਕਾਰਨ ਆਦਿ ਹੈ। ਜਿਸ ਦੇ ਬੀਤੇ ਸਮੇਂ ਕਾਰਨ ਇਕ ਨਵਾਂ ਟੈਂਲੇਟ ਖਰਾਬ ਹੋ ਰਿਹਾ ਹੈ। ਆਦਿ, ਫਿਰ ਉਸੇ ਮੋੜ 'ਤੇ ਖੜ੍ਹਾ ਹੈ, ਜਿੱਥੇ ਉਹ ਸਭ ਕੁਝ ਛੱਡ ਕੇ ਸਭ ਤੋਂ ਦੂਰ ਗਿਆ ਸੀ।

Tags: ਰੌਕਆਨਫਰਹਾਨ ਅਖ਼ਤਰਅਰਜੁਨ ਰਾਮਪਾਲrockon Farhan Akhtar Arjun Rampal