FacebookTwitterg+Mail

Video : ਮਹਿਲਾ ਨਾਲ ਬਦਸਲੂਕੀ ਤੋਂ ਬਾਅਦ ਏਅਰਲਾਈਨਜ਼ ਕਰਮਚਾਰੀ 'ਤੇ ਭੜਕੇ ਐਕਟਰ ਰੋਹਨ ਮਹਿਰਾ

rohan mehra
16 June, 2018 12:57:48 PM

ਮੁੰਬਈ (ਬਿਊਰੋ)— ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਰੋਹਨ ਮਹਿਰਾ ਆਪਣੀ ਪ੍ਰੇਮਿਕਾ ਕਾਂਚੀ ਸਿੰਘ ਨਾਲ ਸਾਊਥ ਕੋਰੀਆ ਛੁੱਟੀਆਂ ਮਨਾਉਣ ਅਤੇ ਟੁਰਿਜ਼ਮ ਦੇ ਪ੍ਰਮੋਸ਼ਨ ਲਈ ਗਏ ਸਨ। ਹਾਲਾਂਕਿ ਉਨ੍ਹਾਂ ਦਾ ਇਹ ਟੂਰ ਬੁਰੇ ਤਜ਼ਰਬੇ ਨਾਲ ਖਤਮ ਹੋਇਆ। ਭਾਰਤ ਵਾਪਸ ਆ ਕੇ ਰੋਹਨ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਲੀ ਤੋਂ ਮੁੰਬਈ ਦੀ ਫਲਾਈਟ ਫੜਣੀ ਸੀ ਪਰ ਏਅਰਪੋਰਟ 'ਤੇ ਏਅਰਲਾਈਨਜ਼ ਦੇ ਕਰਮਚਾਰੀ ਨੇ ਉਨ੍ਹਾਂ ਦੀ ਇਕ ਸਾਥੀ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਰੋਹਨ ਉਸ ਕਰਮਚਾਰੀ 'ਤੇ ਭੜਕ ਉੱਠੇ। ਅਸਲ 'ਚ ਰੋਹਨ ਅਤੇ ਕਾਂਚੀ ਨਾਲ ਕੁਝ ਹੋਰ ਲੋਕ ਵੀ ਸਨ।

ਉਨ੍ਹਾਂ ਨੇ ਦਿੱਲੀ ਤੋਂ ਮੁੰਬਈ ਦੀ ਟਿਕਟ ਪਹਿਲਾਂ ਹੀ ਬੁੱਕ ਕਰਾ ਲਈ ਸੀ ਪਰ ਜਦੋਂ ਉਹ ਦਿੱਲੀ ਏਅਰਪੋਰਟ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਫਲਾਈਟ ਦੀ ਬੁਕਿੰਗ ਜ਼ਿਆਦਾ ਹੋ ਗਈ ਹੈ, ਇਸ ਲਈ ਉਹ ਉਨ੍ਹਾਂ ਨੂੰ 3 ਟਿਕਟਾਂ ਹੀ ਦੇ ਸਕਦੇ ਹਨ। ਇਸ ਤੋਂ ਬਾਅਦ ਕਰਮਚਾਰੀਆਂ ਨਾਲ ਰੋਹਨ ਦੀ ਟੀਮ ਦੀ ਬਹਿਸ ਹੋਣ ਲੱਗੀ। ਰੋਹਨ ਨਾਲ ਮੌਜੂਦ ਇਕ ਮਹਿਲਾ ਆਪਣੇ ਫੋਨ 'ਚ ਇਸ ਘਟਨਾ ਨੂੰ ਕੈਦ ਕਰਨ ਲੱਗੀ। ਉਸੇ ਸਮੇਂ ਉਸ ਕਰਮਚਾਰੀ ਨੇ ਉਨ੍ਹਾਂ ਦੇ ਹੱਥੋਂ ਜ਼ਬਰਦਸਤੀ ਫੋਨ ਖੋਹ ਲਿਆ।

ਰੋਹਨ ਨੇ ਇਸ ਘਟਨਾ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ। ਉਨ੍ਹਾਂ ਨੇ ਲਿਖਿਆ, ''ਸਵੇਰੇ 3 ਵੱਜੇ ਸਨ। ਅਸੀਂ ਆਪਣੇ ਸਮੇਂ 'ਤੇ ਸੀ। ਏਅਰ ਇੰਡੀਆ ਦਾ ਮੈਨੇਜਮੈਂਟ ਅਤੇ ਸਟਾਫ ਹੈ। ਉਨ੍ਹਾਂ ਨੇ ਸਾਡਾ ਚੈੱਕ-ਇਨ ਜਾਣ ਬੁੱਝ ਕੇ ਲੇਟ ਕੀਤਾ, ਕਿਉਂਕਿ ਫਲਾਈਟ ਦੀ ਓਵਰ ਬੁਕਿੰਗ ਹੋ ਚੁੱਕੀ ਸੀ। ਉਹ ਓਵਰਬੁੱਕ ਕਿਵੇਂ ਕਰ ਸਕਦੇ ਹਨ, ਜਦੋਂ ਅਸੀਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕਰ ਕੇ ਰੱਖੀਆਂ ਸਨ। ਖਬਰ ਮੁਤਾਬਕ ਰੋਹਨ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


Tags: Rohan MehraBigg Boss Ex Contestant Airline MisbehaviourKanchi Singh

Edited By

Chanda Verma

Chanda Verma is News Editor at Jagbani.