ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਮੇਜ਼ਬਾਨੀ ਵਾਲਾ ਸ਼ੋਅ 'ਬਿਗ ਬੌਸ 10' ਭਲੇ ਹੀ ਹੁਣ ਖਤਮ ਹੋ ਗਿਆ ਹੈ ਪਰ ਫਿਰ ਵੀ ਸ਼ੋਅ ਹੁਣ ਤੱਕ ਸੁਰਖੀਆਂ 'ਚ ਹੈ। ਹੁਣ ਹਾਲ ਹੀ 'ਚ ਰੋਹਨ ਮਹਿਰਾ ਨੇ ਸ਼ੋਅ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸ ਦਈਏ ਕਿ ਰੋਹਨ 'ਬਿਗ ਬੌਸ 10' ਦੇ ਕਾਫੀ ਵਧੀਆ ਤੇ ਮਜ਼ਬੂਤ ਉਮੀਦਵਾਰ ਸਨ ਪਰ ਬਾਣੀ ਹਰ ਟਾਸਕ 'ਚ ਉਨ੍ਹਾਂ ਤੋਂ ਅੱਗੇ ਨਿਕਲ ਜਾਂਦੀ ਸੀ, ਜਿਸ ਦੇ ਪਿੱਛੇ ਦੇ ਕਾਰਨ ਨੂੰ ਰੋਹਨ ਨੇ ਦੱਸਿਆ ਹੈ। ਦਰਅਸਲ, ਰੋਹਨ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਜਦੋਂ ਇਕ ਸ਼ਖਸ ਰੋਹਨ ਨੂੰ ਵੋਟ ਕਰ ਰਿਹਾ ਹੈ ਤਾਂ ਉਸ 'ਚ ਲਿਖਿਆ ਆ ਰਿਹਾ ਹੈ,''cannot vote'' ਯਾਨਿ ਵੋਟ ਨਹੀਂ ਹੋ ਪਾ ਰਿਹਾ ਹੈ ਪਰ ਜਿਵੇਂ ਹੀ ਬਾਣੀ ਨੂੰ ਵੋਟ ਕਰਦੇ ਹਨ ਤਾਂ ਲਿਖਿਆ ਆਉਂਦਾ ਹੈ,''thank you for voting'' ਯਾਨਿ ਵੋਟ ਕਰਨ ਲਈ ਸ਼ੁਕਰੀਆ। ਰੋਹਨ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,''ਹੁਣ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ।
ਇਸੇ ਦੇ ਨਾਲ ਹੀ ਬਿਗ ਬੌਸ ਦਾ ਐਪੀਸੋਡ ਇੱਥੇ ਹੀ ਖਤਮ ਹੁੰਦਾ ਹੈ।'' ਦੱਸ ਦਈਏ ਕਿ ਸ਼ੋਅ ਦੇ ਬਾਅਦ ਇਨ੍ਹੀਂ ਦਿਨੀਂ ਰੋਹਨ ਆਪਣੀ ਗਰਲਫ੍ਰੈਂਡ ਕਾਂਚੀ ਨਾਲ ਕਾਫੀ ਸਮਾਂ ਬਿਤਾ ਰਹੇ ਹਨ। ਨਾਲ ਹੀ ਵੈਲੇਨਟਾਈਨ ਡੇਅ ਵੀ ਰੋਹਨ ਅਤੇ ਕਾਂਚੀ ਨੇ ਇਕੱਠੇ ਸੈਲੀਬ੍ਰੇਟ ਕੀਤਾ ਸੀ।