ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਅੱਜ (14 ਮਾਰਚ) ਆਪਣਾ ਜਨਮਦਿਨ ਨਾ ਰਹੇ ਹਨ। ਉਹ 45 ਸਾਲ ਹੋ ਚੁੱਕੇ ਹਨ। ਬਾਲੀਵੁੱਡ 'ਚ ਐਕਸ਼ਨ ਅਤੇ ਕਾਮੇਡੀ ਨੂੰ ਇਕੱਠੇ ਪਰਦੇ 'ਤੇ ਲਿਆਉਣ ਵਾਲੇ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਜਨਮ 1973 'ਚ ਮੁੰਬਈ 'ਚ ਹੋਇਆ ਸੀ। ਰੋਹਿਤ ਸ਼ੈੱਟੀ ਦੀ ਡਾਇਰੈਕਟਰ ਦੇ ਤੌਰ 'ਤੇ ਪਹਿਲੀ ਫਿਲਮ ਸਾਲ 2003 'ਚ ਆਈ 'ਜ਼ਮੀਨ' ਸੀ। ਰੋਹਿਤ ਦੀ ਅਗਲੀ ਫਿਲਮ 'ਸਿੰਬਾ' ਹੈ ਦੱਸ ਦਈਏ ਕਿ ਰੋਹਿਤ ਸ਼ੈੱਟੀ ਆਪਣੀ ਫਿਲਮਾਂ ਦੇ ਜ਼ਬਰਦਸਤ ਐਕਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਗੋਲਮਾਲ ਅਗੇਨ' ਬਲਾਕਬਸਟਰ ਰਹੀ ਹੈ। ਉਹ ਜਲਦ ਹੀ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' ਲੈ ਕੇ ਆ ਰਹੇ ਹਨ। ਅੱਜ ਜੋ ਸ਼ੋਹਰਤ ਅਤੇ ਨਾਮ ਉਨ੍ਹਾਂ ਨੂੰ ਮਿਲਿਆ ਹੈ, ਇਸ ਨੂੰ ਹਾਸਿਲ ਕਰਨ ਲਈ ਰੋਹਿਤ ਸ਼ੈੱਟੀ ਨੂੰ ਬਹੁਤ ਮਿਹਨਤ ਕਰਨੀ ਪਈ ਹੈ। ਅੱਜ ਅਸੀਂ ਤੁਹਾਨੂੰ ਰੋਹਿਤ ਸ਼ੈੱਟੀ ਦੇ ਜਨਮਦਿਨ 'ਤੇ ਉਨ੍ਹਾਂ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਰੋਹਿਤ ਨੇ ਕੀਤਾ ਖੁਲਾਸਾ ਬਾਲੀਵੁੱਡ 'ਚ ਹਰ ਕਿਸੇ ਫੇਮਸ ਪਰਸਨੈਲਿਟੀ ਪਿੱਛੇ ਇਕ ਲੰਬੇ ਸੰਘਰਸ਼ ਦੀ ਕਹਾਣੀ ਜੁੜੀ ਹੋਈ ਹੈ। ਇਸ ਚਕਾਚੌਂਧ ਭਰੀ ਦੁਨੀਆ ਵਿਚ ਹਰ ਕੋਈ ਸਫਲਤਾ ਤੱਕ ਪੁੱਜਣ ਤੋਂ ਪਹਿਲਾਂ ਮਿਹਨਤ ਦੇ ਕਈ ਪਾਪੜ ਵੇਲਦਾ ਹੈ। ਅਜਿਹੀ ਹੀ ਕਹਾਣੀ ਹੈ ਡਾਇਰੈਕਟਰ ਰੋਹਿਤ ਸ਼ੈੱਟੀ ਦੀ, ਜਿਸਦਾ ਖੁਲਾਸਾ ਉਨ੍ਹਾਂ ਨੇ ਖੁੱਦ ਹਾਲ ਹੀ ਵਿਚ ਕੀਤਾ ਹੈ। 'ਗੋਲਮਾਲ' ਵਰਗੀਆਂ ਸੁਪਰਹਿੱਟ ਫਿਲਮਾਂ ਦੀ ਸੀਰੀਜ ਦੇ ਚੁੱਕੇ ਰੋਹਿਤ ਸ਼ੈੱਟੀ ਤੱਬੂ ਅਤੇ ਕਾਜੋਲ ਵਰਗੀਆਂ ਅਦਾਕਾਰਾਂ ਦੇ ਸਪਾਟਬੁਆਏ ਰਹਿ ਚੁੱਕੇ ਹਨ। 'ਦਿਲਵਾਲੇ', 'ਸਿੰਘਮ' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਡਾਇਰੈਕਟਰ ਰੋਹਿਤ ਸ਼ੈੱਟੀ 1995 'ਚ ਬਣੀ ਫਿਲਮ 'ਹਕੀਕਤ' ਵਿਚ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ। ਅਜੇ ਦੇਵਗਨ ਨਾਲ ਬਣਾਈਆਂ 10 ਫਿਲਮਾਂ ਧਿਆਨ ਯੋਗ ਹੈ ਕਿ ਰੋਹਿਤ ਨੇ ਅਜੇ ਦੇਵਗਨ ਨਾਲ ਕੁੱਲ 10 ਫਿਲਮਾਂ ਬਣਾਈਆਂ ਹਨ ਪਰ ਇਸ ਤੋਂ ਪਹਿਲਾਂ ਉਹ ਅਜੇ ਦੇਵਗਨ ਦੀ ਪਤਨੀ ਕਾਜੋਲ ਦੇ ਸਪਾਟਬੁਆਏ ਵੀ ਰਹਿ ਚੁੱਕੇ ਹਨ। ਮਿਡ-ਡੇਅ ਵਿਚ ਪ੍ਰਕਾਸ਼ਿਤ ਇਕ ਖਬਰ ਅਨੁਸਾਰ ਇਸ ਗੱਲ ਦਾ ਖੁਲਾਸਾ ਰੋਹਿਤ ਸ਼ੈੱਟੀ ਨੇ ਰਿਐਲਿਟੀ ਸ਼ੋਅ 'ਇੰਡੀਆਜ ਨੇਕਸਟ ਸੁਪਰਸਟਾਰ' ਦੇ ਦੌਰਾਨ ਕੀਤਾ ਸੀ। ਇਸ ਰਿਪੋਰਟ ਅਨੁਸਾਰ ਫਿਲਮ 'ਦਿਲਵਾਲੇ' ਵਿਚ ਕਾਜੋਲ ਨੂੰ ਡਾਇਰੈਕਟ ਕਰਨ ਵਾਲੇ ਰੋਹਿਤ ਸ਼ੈੱਟੀ ਕਈ ਫਿਲਮਾਂ 'ਚ ਕਾਜੋਲ ਦੇ ਮੇਕਅੱਪ ਨੂੰ ਟਚਅੱਪ ਕਰਨ ਅਤੇ ਉਨ੍ਹਾਂ ਦੇ ਸਪਾਟਬੁਆਏ ਦਾ ਕੰਮ ਵੀ ਕਰ ਚੁੱਕੇ ਹਨ। ਰੋਹਿਤ ਸ਼ੈੱਟੀ ਅਜੇ ਦੇਵਗਨ ਦੀ ਕਈ ਫਿਲਮਾਂ ਜਿਵੇਂ 'ਸੁਹਾਗ','ਪਿਆਰ ਤੋਂ ਹੋਣਾ ਹੀ ਥਾ' ਅਤੇ 'ਰਾਜੂ ਚਾਚਾ' ਵਰਗੀਆਂ ਫਿਲਮਾਂ 'ਚ ਅਸਿਸਟੈਂਟ ਡਾਇਰੈਕਟਰ ਵੀ ਬਣ ਚੁੱਕੇ ਹਨ।