FacebookTwitterg+Mail

ਨਿਰਦੇਸ਼ਨ ਤੋਂ ਬਾਅਦ ਹੁਣ ਐਕਟਿੰਗ 'ਚ ਡੈਬਿਊ ਕਰਨ ਜਾ ਰਹੇ ਹਨ ਰੋਹਿਤ ਸ਼ੈੱਟੀ

rohit shetty
28 March, 2018 05:40:04 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ 'ਚ ਅਸੀਂ ਰੋਹਿਤ ਸ਼ੈੱਟੀ ਦੀਆਂ ਹੁਣ ਤੱਕ ਕਈ ਸਾਰੀਆਂ ਬਿਹਤਰੀਨ ਫਿਲਮਾਂ ਦੇਖੀਆਂ ਹੋਣਗੀਆਂ। ਫਿਲਮ 'ਚ ਉਨ੍ਹਾਂ ਦੇ ਐਕਸ਼ਨ ਸੀਨ ਵੀ ਲਾਜਵਾਬ ਹੁੰਦੇ ਹਨ, ਖੈਰ ਫਿਲਮ ਨਿਰਦੇਸ਼ਨ ਦੇ ਮਾਮਲੇ 'ਚ ਤਾਂ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਿਆ ਹੀ ਹੈ ਪਰ ਹੁਣ ਲੇਟੇਸਟ ਰਿਪੋਰਟਸ ਦੀ ਮਨੀਏ ਤਾਂ ਰੋਹਿਤ ਜਲਦੀ ਹੀ ਐਕਟਿੰਗ ਡੈਬਿਊ ਵੀ ਕਰ ਸਕਦੇ ਹਨ। 
ਮੁੰਬਈ ਮਿਰਰ 'ਚ ਛੱਪੀ ਇਕ ਰਿਪੋਰਟ 'ਚ ਦੱਸਿਆ ਹੈ ਕਿ ਕਰਣ ਜੌਹਰ ਦੇ ਨਾਲ ਟੀਵੀ ਸ਼ੋਅ 'ਇੰਡੀਆਜ਼ ਨੈਕਸਟ ਸੁਪਰਸਟਾਰ' ਤੇ ਨਜ਼ਰ ਆਉਣ ਵਾਲੇ ਰੋਹਿਤ ਸ਼ੈੱਟੀ ਸ਼ੋਅ ਦੇ ਗ੍ਰੈਂਡ ਫਿਨਾਲੇ 'ਤੇ ਇਕ ਐਕਟ ਕਰਨ ਵਾਲੇ ਹਨ। ਇਸ ਲਈ ਉਹ ਕਰਣ ਜੌਹਰ ਦੇ ਨਾਲ ਕੰਮ ਵੀ ਕਰ ਰਹੇ ਹਨ। ਸੈੱਟ 'ਤੇ ਤਾਂ ਲੋਕ ਇਸ ਨੂੰ ਰੋਹਿਤ ਸ਼ੈਟੀ ਪ੍ਰਾਡਕਸ਼ਨ ਵੀ ਕਰ ਰਹੇ ਹਨ। 
ਰਿਪੋਰਟ 'ਚ ਇਕ ਸੂਤਰ ਨੇ ਦੱਸਿਆ ਹੈ ਕਿ ਇਹ ਮਜ਼ੇਦਾਰ ਐਕਟ ਹੋਵੇਗਾ, ਜਿਸ 'ਤੇ ਰੋਹਿਤ ਅਤੇ ਕਰਣ ਬੜਾ ਹੀ ਧਿਆਨ ਦੇ ਰਹੇ ਹਨ। ਇਸ ਲਈ ਹੁਣ ਤੱਕ ਉਹ ਦੋ ਵਾਰ ਸਕ੍ਰਿਪਟ ਖਾਰਜ ਵੀ ਕਰ ਚੁੱਕੇ ਹਨ। ਇਸ ਦੇ ਨਾਲ ਇਨ੍ਹਾਂ ਦੇ ਇਸ ਸ਼ੋਅ ਦੇ ਹੋਸਟ ਕਰਣ ਵਾਹੀ ਅਤੇ ਰਿਤਵਿਕ ਧੰਜਨੀ ਵੀ ਨਜ਼ਰ ਆਉਂਣਗੇ। ਫਿਲਹਾਲ ਇਸ ਨੂੰ ਲੈ ਕੇ ਰਿਹਰਸਲ ਕੀਤੀ ਜਾ ਰਹੀ ਹੈ।
ਫਿਲਮਾਂ ਦੀ ਗੱਲ ਕਰੀਏ ਤਾਂ ਰੋਹਿਤ ਸ਼ੈੱਟੀ ਜਲਦੀ ਹੀ ਆਪਣੀ ਫਿਲਮ 'ਸਿੰਬਾ' ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਣਗੇ। ਹਾਲ ਹੀ 'ਚ ਰੋਹਿਤ ਅਤੇ ਕਰਣ ਨੇ ਘੋਸ਼ਣਾ ਕੀਤੀ ਕਿ ਇਸ ਫਿਲਮ 'ਚ ਰਣਵੀਰ ਸਿੰਘ ਦੇ ਨਾਲ ਸਾਰਾ ਅਲੀ ਖਾਨ ਨਜ਼ਰ ਆਵੇਗੀ।


Tags: Karan Johar Rohit ShettyRithvik DhanjaniKaran WahiSara Ali KhanFilm Debutਰੋਹਿਤ ਸ਼ੈੱਟੀਡੈਬਿਊ

Edited By

Neha Meniya

Neha Meniya is News Editor at Jagbani.