FacebookTwitterg+Mail

ਐਸ਼ਵਰਿਆ ਤੇ ਰਣਬੀਰ ਦੇ ਇਹ ਬੋਲਡ ਫੋਟੋ ਮਚਾ ਦੇਣਗੇ ਹਲਚਲ

    1/8
24 September, 2016 03:54:56 PM
ਮੁੰਬਈ— ਬਾਲੀਵੁੱਡ ਇੰਡਸਟ੍ਰੀ 'ਚ ਇਨੀਂ ਦਿਨੀਂ ਫਿਲਮਮੇਕਰ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਨੂੰ ਲੈ ਕੇ ਚਰਚਾ ਤੇਜ਼ ਹੈ। ਰਣਬੀਰ ਕਪੂਰ ਦੇ ਨਾਲ ਐਸ਼ਵਰਿਆ ਰਾਏ ਬੱਚਨ ਦਾ ਰੋਮਾਂਸ ਸੁਰਖੀਆਂ ਬਟੋਰ ਰਿਹਾ ਹੈ। ਫਿਲਮ 'ਚ ਫਵਾਦ ਖਾਨ ਅਤੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਉਣਗੇ ਪਰ ਸਭ ਤੋਂ ਜ਼ਿਆਦਾ ਚਰਚਾ ਐਸ਼ ਅਤੇ ਰਣਬੀਰ ਦੇ ਰੋਮਾਂਸ ਦੀ ਹੈ। ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ ਕਿ ਦੋਹਾਂ ਦੇ ਵਿੱਚ ਕੁਝ ਬੋਲਡ ਸੀਨ ਵੀ ਫਿਲਮਾਏ ਗਏ ਹਨ। ਫਿਲਮ ਦਾ ਟਰੈਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਨਾਲ ਪਹਿਲੇ ਰਿਲੀਜ਼ ਹੋਏ 2 ਗੀਤਾਂ 'ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਕੁਝ ਫੋਟੋਜ਼ ਵਾਇਰਲ ਹੋਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਅਤੇ ਰਣਬੀਰ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਹ ਫੋਟੋ ਦੇਖ ਦੇ ਫੈਂਸ ਨਿਸ਼ਚਿਤ ਰੂਪ ਨਾਲ ਹੈਰਾਨ ਹੋ ਜਾਣਗੇ। ਐਸ਼ਵਰਿਆ ਕਾਫੀ ਸਮੇਂ ਬਾਅਦ ਅਜਿਹੇ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਧਰਮਾ ਪ੍ਰੋਡਕਸ਼ਨ ਅਤੇ ਫਾਕਸ ਸਟੂਡੀਓ ਦੇ ਬੈਨਰ ਹੇਠ ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਤੁਸੀਂ ਵੀ ਦੇਖੋ ਇਨ੍ਹਾਂ ਫੋਟੋਜ਼ ਨੂੰ-

Tags: ਐਸ਼ਵਰਿਆ ਬੱਚਨ ਰੋਮਾਂਸ ਰਣਬੀਰ ਕਪੂਰ Romance Aishwarya Bachchan Ranbir Kapoorਏ ਦਿਲ ਹੈ ਮੁਸ਼ਕਿਲ

About The Author

Anuradha Sharma

Anuradha Sharma is News Editor at Jagbani.