FacebookTwitterg+Mail

ਅਦਾਕਾਰੀ ਦੀ ਦੁਨੀਆ 'ਚ ਇਸ ਅਭਿਨੇਤਾ ਦੇ ਪੂਰੇ ਹੋਏ 25 ਸਾਲ

ronit roy
06 March, 2017 03:11:49 PM

ਮੁੰਬਈ— ਅਭਿਨੇਤਾ ਰੋਨਿਤ ਰਾਏ ਨੇ ਅਦਾਕਾਰੀ ਦੀ ਦੁਨੀਆ 'ਚ 25 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ 'ਕਸੌਟੀ ਜ਼ਿੰਦਗੀ ਕੀ', 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਰਗੇ ਸਫਲ ਟੀ. ਵੀ. ਸ਼ੋਅਜ਼ ਤੇ 'ਉੜਾਨ', '2 ਸਟੇਟਸ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।

ਉਨ੍ਹਾਂ ਪਿਆਰ ਤੇ ਸਮਰਥਨ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਰੋਨਿਤ ਰਾਏ ਨੇ ਅਭਿਨੇਤਰੀ ਫਰਹੀਨ ਨਾਲ ਫਿਲਮ 'ਜਾਨ ਤੇਰੇ ਨਾਮ' (1992) ਤੋਂ ਅਦਾਕਾਰੀ ਦੇ ਜਗਤ 'ਚ ਕਦਮ ਰੱਖਿਆ ਸੀ। ਰੋਨਿਤ ਨੇ ਟਵੀਟ ਕੀਤਾ, 'ਮੇਰੀ ਪਹਿਲੀ ਫਿਲਮ 'ਜਾਨ ਤੇਰੇ ਨਾਮ' ਫਰਵਰੀ 1992 'ਚ ਰਿਲੀਜ਼ ਹੋਈ ਸੀ, ਇਕ ਅਭਿਨੇਤਾ ਦੇ ਰੂਪ 'ਚ ਫਿਲਮ ਇੰਡਸਟਰੀ 'ਚ 25 ਸਾਲ ਪੂਰੇ ਕਰ ਲਏ, ਪਿਆਰ ਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ।'


Tags: Ronit Roy Kyunki Saas Bhi Kabhi Bahu Thi Kasautii Zindagii Kay Udaan ਰੋਨਿਤ ਰਾਏ 25 ਸਾਲ