FacebookTwitterg+Mail

ਕਦੇ ਹੋਟਲਾਂ 'ਚ ਭਾਂਡੇ ਤੇ ਟੇਬਲ ਸਾਫ ਕਰਦਾ ਸੀ ਐਕਟਰ, ਅੱਜ ਖਾਨਜ਼ ਵਰਗੇ ਸੁਪਰਸਟਾਰ ਨੂੰ ਦਿੰਦੇ ਹਨ ਸਕਿਓਰਿਟੀ

ronit roy birthday special
11 October, 2017 04:41:49 PM

ਮੁੰਬਈ(ਬਿਊਰੋ)— ਪਹਿਲਾ ਟੀ. ਵੀ. 'ਤੇ ਬਾਅਦ 'ਚ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਵਾਲੇ ਰੌਨਿਤ ਰਾਏ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਰੌਨਿਤ ਰਾਏ ਵੱਖਰੇ ਤਰ੍ਹਾਂ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ। ਉਸ ਦੇ ਭਰਾ ਰੋਹਿਤ ਰਾਏ ਵੀ ਟੀ. ਵੀ. ਐਕਟਰ ਹੈ। ਰੌਨਿਤ ਹਿੰਦੂ ਬੰਗਾਲੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ।

Punjabi Bollywood Tadka

ਅਹਿਮਦਾਬਾਦ 'ਚ ਵੱਡੇ ਹੋਏ ਰੌਨਿਤ ਨੇ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਕੋਰਸ ਕਰਨ ਤੋਂ ਬਾਅਦ ਉਹ ਮੁੰਬਈ ਆ ਗਿਆ ਤੇ ਸੁਭਾਸ਼ ਘਈ ਦੇ ਘਰ 'ਚ ਰਹਿਣ ਲੱਗਾ। ਰੌਨਿਤ ਦਾ ਮਨ ਸੀ ਕਿ ਉਹ ਅਦਾਕਾਰੀ ਕਰੇ ਪਰ ਉਸ ਦੇ ਕਿਰਦਾਰ ਪਾਉਣਾ ਸੌਖਾ ਨਹੀਂ ਸੀ। ਸੁਭਾਸ਼ ਘਈ ਨੇ ਵੀ ਉਸ ਨੂੰ ਸਮਝਾਇਆ ਕਿ ਫਿਲਮ ਇੰਡਸਟਰੀ 'ਚ ਕੰਮ ਮਿਲਣਾ ਕਾਫੀ ਮੁਸ਼ਕਿਲ ਹੈ।

Punjabi Bollywood Tadka

ਇਸ ਲਈ ਉਸ ਨੂੰ ਮੁੰਬਈ ਦੇ 'ਸੀ ਰਾਕ ਹੋਟਲ' 'ਚ ਟ੍ਰੇਨੀ ਦੀ ਨੌਕਰੀ ਕੀਤੀ। ਇਸ ਨੌਕਰੀ ਦੌਰਾਨ ਰੌਨਿਤ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਹੋਟਲ 'ਚ ਬਰਤਨ ਸਾਫ ਤੋਂ ਲੈ ਕੇ ਟੇਬਲ ਸਾਫ ਕਰਨ ਤੱਕ ਦਾ ਕੰਮ ਕਰਦਾ ਸੀ। ਕਾਫੀ ਮੁਸ਼ਕਿਲਾਂ ਤੋਂ ਬਾਅਦ ਰੌਨਿਤ ਨੂੰ ਸਾਲ 1992 'ਚ 'ਜਾਨ ਤੇਰੇ ਨਾਮ' 'ਚ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਨਾਲ ਉਸ ਨੂੰ ਸਫਲਤਾ ਨਹੀਂ ਹਾਸਲ ਹੋਈ।

Punjabi Bollywood Tadka

ਫਿਰ ਉਸ ਨੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਸੀਰੀਅਲ 'ਕਮਾਲ' ਤੋਂ ਕੀਤੀ। ਇਸ ਦੇ ਨਾਲ ਹੀ ਰੌਨਿਤ ਨੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ ਨੂੰਕਸੌਟੀ ਜ਼ਿੰਦਗੀ ਕੀ' 'ਚ ਕੰਮ ਕੀਤਾ ਸੀ। ਬਾਅਦ 'ਚ ਏਕਤਾ ਨੇ ਉਸ ਨੂੰ 'ਕਿਉਂਕਿ...' 'ਚ ਲੀਡ ਕਿਰਦਾਰ ਦਾ ਆਫਰ ਕੀਤਾ ਸੀ। ਅਦਾਕਾਰੀ ਦੇ ਨਾਲ ਰੌਨਿਤ ਇਕ ਬਿਜ਼ਨੈੱਸਮੈਨ ਵੀ ਹੈ।

Punjabi Bollywood Tadka

ਉਸ ਦੀ 'Ace Security and Protection agency' ਨਾਂ ਦੀ ਇਕ ਕੰਪਨੀ ਵੀ ਹੈ। ਰੌਨਿਤ ਦੀ ਇਸ ਏਜੰਸੀ ਦੇ ਗਾਰਡ ਸਲਮਾਨ ਖਾਨ, ਅਮਿਤਾਭ ਬੱਚਨ, ਸ਼ਾਹਰੁਖ ਖਾਨ, ਮਿਥੁਨ ਚੱਕਰਵਰਤੀ ਤੇ ਆਮਿਰ ਖਾਨ ਵਰਗੇ ਸੁਪਰਸਟਾਰ ਨੂੰ ਸਕਿਓਰਿਟੀ ਦਿੰਦੇ ਹਨ।

Punjabi Bollywood Tadka


Tags: Ronit RoyBirthday SpecialJaan Tere Naam Ekta KapoorSalman KhanAmitabh BachchanAamir Khanਰੌਨਿਤ ਰਾਏ ਜਨਮਦਿਨ