FacebookTwitterg+Mail

ਪੰਜਾਬੀ ਸਿਨੇਮਾ ਨੂੰ ਰੁਸ਼ਨਾ ਕੇ ਦਰਸ਼ਕਾਂ ਦੇ ਦਿਲਾਂ ਦੇ ਪ੍ਰਿੰਸ ਬਣ ਚੁੱਕੈ ਰੋਸ਼ਨ ਪ੍ਰਿੰਸ

roshan prince birthday special
12 September, 2017 04:37:32 PM

ਜਲੰਧਰ— ਸਾਡੀ ਪੰਜਾਬੀ ਇੰਡਸਟਰੀ ਅਜਿਹੀ ਹੈ, ਜਿਸ 'ਚ ਬਹੁਤ ਸਾਰੇ ਕਲਾਕਾਰਾਂ ਨੇ ਸਖਤ ਮਿਹਨਤ ਮਗਰੋਂ ਖਾਸ ਮੁਕਾਮ ਬਣਾਇਆ ਅਤੇ ਉਸ ਨੂੰ ਕਾਇਮ ਵੀ ਰੱਖਿਆ। ਕਈ ਗਾਇਕ ਫਿਲਮਾਂ ਵੱਲ ਆ ਗਏ, ਜਿਨ੍ਹਾਂ 'ਚ ਕੁਝ ਸਵੀਕਾਰੇ ਗਏ 'ਤੇ ਕਈ ਅਜਿਹੇ ਵੀ ਹਨ, ਜੋ ਆਪਣਾ ਮੁਕਾਮ ਹਾਸਿਲ ਕਰਨ ਲਈ ਹੱਥ-ਪੈਰ ਮਾਰ ਰਹੇ ਹਨ ਪਰ ਰੋਸ਼ਨ ਪ੍ਰਿੰਸ ਅਜਿਹਾ ਗਾਇਕ-ਅਦਾਕਾਰ ਹੈ, ਜੋ ਆਪਣੇ ਹੱਸ-ਮੁੱਖ ਚਿਹਰੇ ਨਾਲ ਸਭ ਨੂੰ ਨਿਹਾਲ ਕਰ ਰਿਹਾ ਹੈ।

 

 

Posted by Roshan Prince on Monday, September 11, 2017

ਉਹ ਆਪਣੇ ਨਾਮ ਵਾਂਗ ਪੰਜਾਬੀ ਸਿਨੇਮਾ ਨੂੰ ਵੀ ਰੁਸ਼ਨਾ ਕੇ ਦਰਸ਼ਕਾਂ ਦੇ ਦਿਲਾ ਦਾ ਪ੍ਰਿੰਸ ਬਣ ਚੁੱਕਾ ਹੈ। ਜਾਣਕਾਰੀ ਮੁਤਾਬਕ ਰੋਸ਼ਨ ਪ੍ਰਿੰਸ ਦਾ ਅੱਜ 36ਵਾਂ ਜਨਮਦਿਨ ਹੈ। 12 ਸਤੰਬਰ 1981 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ। ਜਦ ਰੋਸ਼ਨ ਨੇ 'ਆਵਾਜ਼ ਪੰਜਾਬ ਦੀ' ਜਿੱਤਿਆ ਤਾਂ ਉਸ ਨੇ ਉਸ ਸਮੇਂ ਕਦੀ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਚੰਗੇ ਗਾਇਕ ਦੇ ਨਾਲ-ਨਾਲ ਇਕ ਚੰਗੇ ਅਦਾਕਾਰ ਵੀ ਬਣ ਜਾਣਗੇ।

Punjabi Bollywood Tadka

ਅੱਜ ਉਨ੍ਹਾਂ ਦੀ ਅਦਾਕਾਰੀ ਹਰ ਪਾਸੇ ਉਸ ਨੂੰ ਰੁਸ਼ਨਾ ਰਹੀ ਹੈ। ਉਹ ਨਿੱਜੀ ਜੀਵਨ 'ਚ ਘੱਟ ਬੋਲਣਾ ਪਸੰਦ ਕਰਦੇ ਹਨ ਪਰ ਉਸ ਦੀ ਕਲਾਕਾਰੀ ਦੂਜਿਆਂ ਦੀ ਬੋਲਤੀ ਬੰਦ ਕਰਵਾ ਦਿੰਦੀ ਹੈ। ਰੋਸ਼ਨ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਮਿਊਜ਼ਿਕ ਦੀ ਐੱਮ. ਏ, ਐੱਮ. ਫਿਲ ਕਰਨ ਮਗਰੋਂ ਮਿਊਜ਼ਿਕ ਦਾ ਲੈਕਚਰਾਰ ਲੱਗਣਾ ਚਾਹੁੰਦਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਰੱਬ ਨੇ ਉਸ ਅੱਗੇ ਕਿੰਨੇ ਦਰਵਾਜ਼ੇ ਖੋਲ੍ਹੇ ਹੋਏ ਹਨ।

Punjabi Bollywood Tadka
ਜ਼ਿਕਰਯੋਗ ਹੈ ਕਿ 'ਗੁਜਾਰਿਸ਼ਾਂ', 'ਬਸ ਤੂੰ', 'ਮਿਸਟਰ ਪੇਂਡੂ', 'ਤੇਰਾ ਯਾਰ ਬੋਲਦਾ', 'ਗੁੱਟ 'ਤੇ ਪਰਾਂਦਾ', 'ਕਰੇਜ਼ੀ ਗੱਭਰੂ', 'ਉਹ ਮੇਰੀ ਲੁੱਕ 'ਤੇ ਮਰਦੀ ਸੀ' ਵਰਗੇ ਸ਼ਾਨਦਾਰ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱੱਕੇ ਹਨ। ਇਸ ਤੋਂ ਇਲਾਵਾ 'ਆਤਿਸ਼ਬਾਜ਼ੀ ਇਸ਼ਕ', 'ਮੈਂ ਤੇਰੀ ਤੂੰ ਮੇਰਾ', 'ਮੁੰਡਿਆਂ ਤੋਂ ਬੱਚ ਕੇ ਰਹੀ', 'ਇਸ਼ਕ ਬਰਾਂਡੀ', 'ਫੇਰ ਮਾਮਲਾ ਗੜਬੜ ਗੜਬੜ', 'ਨੌਟੀ ਜੱਟਸ', ਸਿਰਫਿਰੇ', 'ਕਬੱਡੀ ਵੰਸ ਅਗੇਨ', ਲਗਦਾ ਇਸ਼ਕ ਹੋ ਗਿਆ' ਨਾਲ ਆਪਣੇ ਅਭਿਨੈ ਦਾ ਜਾਦੂ ਚਾਰੇ ਪਾਸੇ ਬਿਖੇਰ ਚੁੱਕੇ ਸਨ। ਇਸੇ ਸਾਲ ਉਨ੍ਹਾਂ ਦੀ ਇਕ ਹੋਰ ਫਿਲਮ 'ਅਰਜਨ' ਰਿਲੀਜ਼ ਹੋਣ ਵਾਲੀ ਹੈ।

Punjabi Bollywood Tadka


Tags: Bas Tu Mr Pendu Krazzy GabbrooGutt Te Pranda Pollywood celebrity Roshan Prince Birthday ਅਭਿਨਵ ਬਿੰਦਰਾ