FacebookTwitterg+Mail

'ਪੇਕਿਆਂ ਨੂੰ' ਗੀਤ ਲਈ ਰੋਸ਼ਨ ਪ੍ਰਿੰਸ ਬਣੇ ਲਾੜਾ ਤੇ ਆਕਾਂਕਸ਼ਾ ਸਰੀਨ ਬਣੀ ਲਾੜੀ, 6 ਦਸੰਬਰ ਨੂੰ ਹੋਵੇਗਾ ਰਿਲੀਜ਼

roshan prince new song pekeyan nu poster out now
25 November, 2017 05:19:17 PM

ਜਲੰਧਰ (ਬਿਊਰੋ)— ਰੋਸ਼ਨ ਪ੍ਰਿੰਸ ਨੇ ਆਪਣੇ ਅਗਲੇ ਗੀਤ 'ਪੇਕਿਆਂ ਨੂੰ' ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। 'ਪੇਕਿਆਂ ਨੂੰ' ਗੀਤ ਲਈ ਰੋਸ਼ਨ ਪ੍ਰਿੰਸ ਲਾੜਾ ਬਣੇ ਹਨ ਤੇ ਲਾੜੀ ਦੇ ਰੂਪ 'ਚ ਖੂਬਸੂਰਤ ਪੰਜਾਬੀ ਮਾਡਲ ਆਕਾਂਕਸ਼ਾ ਸਰੀਨ ਨਜ਼ਰ ਆਉਣ ਵਾਲੀ ਹੈ। ਪੋਸਟਰ 'ਚ ਦੋਵੇਂ ਇਕੱਠੇ ਬੇਹੱਦ ਕਿਊਟ ਨਜ਼ਰ ਆ ਰਹੇ ਹਨ।
Punjabi Bollywood Tadka
ਪੋਸਟਰ ਸ਼ੇਅਰ ਕਰਦਿਆਂ ਰੋਸ਼ਨ ਪ੍ਰਿੰਸ ਨੇ ਲਿਖਿਆ, 'Presenting The First Poster of 
"The Wedding Song of this Season"
"PEKEYAN NU"Releasing on 6thDec 6:00PM'।
Punjabi Bollywood Tadka
ਦੱਸਣਯੋਗ ਹੈ ਕਿ ਰੋਸ਼ਨ ਪ੍ਰਿੰਸ ਦੇ ਗੀਤ ਦਾ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ। ਵੀਡੀਓ ਦਾ ਨਿਰਮਾਣ ਵੀ. ਕੇ. ਫਿਲਮਜ਼ ਵਲੋਂ ਕੀਤਾ ਗਿਆ ਹੈ।
Punjabi Bollywood Tadka
ਇਹੀ ਨਹੀਂ ਗੀਤ 'ਚ ਸਾਨੂੰ ਸ਼ਵਿੰਦਰ ਮਾਹਲ ਰੋਸ਼ਨ ਪ੍ਰਿੰਸ ਦੇ ਬਾਪੂ ਤੇ ਸੀਮਾ ਕੌਸ਼ਲ ਬੇਬੇ ਦੇ ਰੂਪ 'ਚ ਦੇਖਣ ਨੂੰ ਮਿਲਣਗੇ। ਟੀ-ਸੀਰੀਜ਼ ਦੇ ਬੈਨਰ ਹੇਠ ਇਹ ਗੀਤ 6 ਦਸੰਬਰ ਨੂੰ ਠੀਕ ਸ਼ਾਮ 6 ਵਜੇ ਰਿਲੀਜ਼ ਹੋਵੇਗਾ, ਜਿਸ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ।


Tags: Roshan Prince Aakanksha Sareen Pekeyan Nu Wedding Season Punjabi Song