FacebookTwitterg+Mail

ਸੋਨਮ-ਆਨੰਦ ਤੋਂ ਬਾਅਦ ਹੁਣ ਇਹ ਜੋੜੀ ਬੱਝੇਗੀ ਵਿਆਹ ਦੇ ਬੰਧਨ 'ਚ, ਸ਼ਾਨਦਾਰ ਵਿਆਹ ਹੋਵੇਗਾ ਸਿੱਧ

rubina abhinav wedding
09 June, 2018 10:02:55 AM

ਮੁੰਬਈ(ਬਿਊਰੋ)— ਕਲਰਜ਼ ਚੈਨਲ ਦੇ ਹਿੱਟ ਸ਼ੋਅ 'ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ' ਦੀ ਹਸੀਨਾ ਰੂਬੀਨਾ ਦਿਲਾਇਕ ਜਲਦੀ ਹੀ ਐਕਟਰ ਅਭਿਨਵ ਸ਼ੁਕਲਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਬਾਲੀਵੁੱਡ ਅਦਾਕਾਰਾ ਸੋਨਮ-ਆਨੰਦ ਤੋਂ ਬਾਅਦ ਹੁਣ ਇਹ ਟੀ. ਵੀ. ਇੰਡਸਟਰੀ ਦੀ ਸਭ ਤੋਂ ਵੱਡੀ ਮੈਰਿਜ ਸਿੱਧ ਹੋਵੇਗੀ।

Punjabi Bollywood Tadka

ਦੋਵੇਂ ਇੱਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਇਸ ਤੋਂ ਬਾਅਦ ਹੁਣ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਕੇ ਇਸ ਰਿਸ਼ਤੇ ਨੂੰ ਨਵਾਂ ਨਾਂ ਦੇਣ ਦਾ ਫੈਸਲਾ ਲਿਆ ਹੈ। ਰੂਬੀਨਾ-ਅਭਿਨਵ 21 ਜੂਨ ਸੋਮਵਾਰ ਨੂੰ ਸ਼ਿਮਲਾ 'ਚ ਵਿਆਹ ਕਰਨ ਜਾ ਰਹੇ ਹਨ।

Punjabi Bollywood Tadka

ਇਨ੍ਹੀਂ ਦਿਨੀਂ ਰੂਬੀਨਾ 'ਸ਼ਕਤੀ' ਸੀਰੀਅਲ 'ਚ ਨਜ਼ਰ ਆ ਰਹੀ ਹੈ, ਜੋ ਟੀ. ਆਰ. ਪੀ. ਦੀ ਲਿਸਟ 'ਚ ਧੂਮ ਮਚਾ ਰਿਹਾ ਹੈ ਜਦਕਿ ਅਭਿਨਵ ਵੀ ਇਨ੍ਹੀਂ ਦਿਨੀਂ ਨਵੇਂ ਸੀਰੀਅਲ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' 'ਚ ਨਜ਼ਰ ਆ ਰਹੇ ਹਨ। ਦੋਵੇਂ ਹੀ ਆਪਣੇ-ਆਪਣੇ ਕੰਮਾਂ 'ਚ ਕਾਫੀ ਰੁੱਝੇ ਹੋਏ ਹਨ ਪਰ ਇਸ ਤੋਂ ਬਾਅਦ ਵੀ ਦੋਵੇਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Punjabi Bollywood Tadka

ਰੂਬੀਨਾ ਤੇ ਅਭਿਨਵ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆ ਚੁੱਕਾ ਹੈ, ਜੋ ਬੇਹੱਦ ਖੂਬਸੂਰਤ ਹੈ। ਕਾਰਡ ਦਾ ਡਿਜ਼ਾਇਨ ਕ੍ਰੀਮ ਕਲਰ ਦਾ ਹ,ੈ ਜਿਸ 'ਤੇ ਕੁਝ ਫੁੱਲ ਬਣੇ ਹੋਏ ਹਨ। ਇਸ ਦੇ ਨਾਲ ਹੀ ਗੋਲਡਨ ਕਲਰ 'ਚ ਅਭਿਨਵ-ਰੁਬੀਨਾ ਦਾ ਨਾਂ ਲਿਖੀਆ ਹੋਇਆ ਹੈ।

Punjabi Bollywood Tadka


Tags: Rubina DilaikAbhinav ShuklaWeddingShaktiSilsila

Edited By

Chanda Verma

Chanda Verma is News Editor at Jagbani.