FacebookTwitterg+Mail

'ਸਰਗੀ' ਤੋਂ ਬਾਅਦ 'ਲਾਵਾਂ ਫੇਰੇ' 'ਚ ਰੁਬੀਨਾ ਨੇ ਸ਼ਾਨਦਾਰ ਅਭਿਨੈ ਨਾਲ ਲੁੱਟੇ ਦਰਸ਼ਕਾਂ ਦੇ ਦਿਲ

rubina bajwa
17 February, 2018 01:33:57 PM

ਜਲੰਧਰ(ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਾਵਾਂ ਫੇਰੇ' 'ਚ ਹੁਸਨ ਦੇ ਜਲਵੇ ਦੀ ਬਿਖੇਰਦੀ ਰੁਬੀਨਾ ਬਾਜਵਾ ਦਾ ਫਿਲਮ 'ਚ ਸ਼ਾਨਦਾਰ ਅਭਿਨੈ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਦੀ ਰੌਸ਼ਨ ਪ੍ਰਿੰਸ ਨਾਲ ਖੂਬਸੂਰਤ ਤੇ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Punjabi Bollywood Tadka

ਫਿਲਮ ਨੂੰ ਵੀ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। ਉਂਝ ਇੱਥੇ ਦੱਸਣਯੋਗ ਹੈ ਕਿ ਇਹ ਰੁਬੀਨਾ ਦੀ ਦੂਜੀ ਫਿਲਮ ਹੈ।

Punjabi Bollywood Tadka

ਇਸ ਤੋਂ ਪਹਿਲਾਂ ਉਹ 24 ਫਰਵਰੀ 2017 'ਚ ਰਿਲੀਜ਼ ਹੋਈ ਫਿਲਮ 'ਸਰਗੀ' 'ਚ ਜੱਸੀ ਗਿੱਲ ਤੇ ਬੱਬਲ ਰਾਏ ਨਾਲ ਨਜ਼ਰ ਆ ਚੁੱਕੀ ਹੈ। ਰੁਬੀਨਾ ਬਾਜਵਾ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਰੁਬੀਨਾ-ਰੌਸ਼ਨ ਸਟਾਰਰ ਇਸ ਫਿਲਮ 'ਚ ਹਰਬੀ ਸੰਘਾ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਸਿੰਘ ਘੁੱਗੀ ਦੀ ਬੇਮਿਸਾਲ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ।

Punjabi Bollywood Tadka

ਨਿਰਦੇਸ਼ਕ ਸਮੀਪ ਕੰਗ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਨਿਰਮਾਤਾ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਹਨ।

Punjabi Bollywood Tadka

ਫਿਲਮ ਦੀ ਕਹਾਣੀ ਭੂਪਿੰਦਰ ਸਿੰਘ ਨੇ ਲਿਖੀ ਹੈ ਤੇ ਸੰਗੀਤ ਗੁਰਮੀਤ ਸਿੰਘ, ਲਾਡੀ ਗਿੱਲ, ਗੈਗਜ਼ ਸਟੂਡੀਓ ਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਜੱਗੀ ਸਿੰਘ ਦੇ ਲਿਖੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby SanghaPicsਲਾਵਾਂ ਫੇਰੇਰੁਬੀਨਾ ਬਾਜਵਾ

Edited By

Chanda Verma

Chanda Verma is News Editor at Jagbani.