FacebookTwitterg+Mail

'ਕਿਨਰ ਨੂੰਹ' ਦੀਆਂ ਬਿਕਨੀ ਤਸਵੀਰਾਂ ਦੇਖ ਭੜਕੇ ਲੋਕ, ਕੀਤੇ ਭੱਦੇ ਕੁਮੈਂਟਸ

rubina dilaik
09 March, 2018 03:56:23 PM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ' 'ਚ 'ਕਿੰਨਰ ਨੂੰਹ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਰੂਬੀਨਾ ਦਿਲਾਇਕ ਨੇ ਹਾਲ ਹੀ 'ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਸੋਸ਼ਲ ਮੀਡੀਆ 'ਤੇ ਆਪਣੀ ਇਕ ਬੋਲਡ ਤਸਵੀਰ ਨੂੰ ਲੈ ਚਰਚਾ 'ਚ ਹੈ।

Punjabi Bollywood Tadka

ਇਸ ਤਸਵੀਰ 'ਚ ਉਸ ਨੇ ਬਿਕਨੀ ਪਾਈ ਹੈ, ਜਿਸ ਕਾਰਨ ਉਸ ਨੂੰ ਟਰੋਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਬਿਕਨੀ ਨਾਲ ਚਿੱਟੇ ਰੰਗ ਦਾ ਸ਼ਰੱਗ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਕਾਰਨ ਉਸ ਨੂੰ ਯੂਜ਼ਰਸ ਕੋਲੋਂ ਭੱਦੇ-ਭੱਦੇ ਕੁਮੈਂਟਸ ਸੁਣਨੇ ਪੈ ਰਹੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਰੂਬੀਨਾ ਇਨ੍ਹੀਂ ਦਿਨੀਂ 'ਦੀਆ ਔਰ ਬਾਤੀ' ਫੇਮ ਅਭਿਨਵ ਸ਼ੁਕਲਾ ਨੂੰ ਡੇਟ ਕਰ ਰਹੀ ਹੈ। ਰੂਬੀਨਾ ਤੇ ਅਨੁਭਵ ਦੀ ਪਹਿਲੀ ਮੁਲਾਕਾਤ ਗਣਪਤੀ ਪੂਜਾ ਦੌਰਾਨ ਹੋਈ ਸੀ। ਦੋਵੇਂ ਆਪਣੇ ਕਿਸੇ ਦੋਸਤ ਘਰ ਗਣੇਸ਼ ਪੂਜਾ 'ਚ ਪੁੱਜੇ ਸਨ। ਰੂਬੀਨਾ ਅਨੁਭਵ ਨਾਲੋਂ 5 ਸਾਲ ਛੋਟੀ ਹੈ।

Punjabi Bollywood Tadka

ਇਕ ਇੰਟਰਵਿਉੂ ਦੌਰਾਨ ਅਭਿਨਵ ਨੇ ਦੱਸਿਆ ਕਿ ਉਸ ਦਿਨ ਰੂਬੀਨਾ ਸਾੜ੍ਹੀ 'ਚ ਬੇਹੱਦ ਸਟਨਿੰਗ ਲੱਗ ਰਹੀ ਸੀ।

Punjabi Bollywood Tadka

ਆਮ ਤੌਰ 'ਤੇ ਲੜਕੀਆਂ ਵੈਸਟਰਨ ਆਊਟਫਿੱਟ 'ਚ ਸਟਨਿੰਗ ਲੱਗਦੀਆਂ ਹਨ ਪਰ ਸਾੜ੍ਹੀ 'ਚ ਕੋਈ ਕਿਵੇਂ ਸਟਨਿੰਗ ਲੱਗ ਸਕਦਾ ਹੈ। ਉਸ ਦੌਰਾਨ ਮੈਂ ਉਸਨੂੰ ਦੇਖਿਆ ਤੇ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka


Tags: Rubina DilaikChoti BahuSaas Bina SasuralEk Shringaar SwahbhimanBikini PicturesAbhinav shuklaTv celebrityਰੂਬੀਨਾ ਦਿਲਾਇਕ

Edited By

Sunita

Sunita is News Editor at Jagbani.