FacebookTwitterg+Mail

Throwback: 15 ਸਾਲ ਪਹਿਲੇ ਅਜਿਹੀ ਸੀ 'ਏ ਦਿਲ ਏ ਮੁਸ਼ਕਲਿ' ਦੀ ਸੁਪਰਹਿੱਟ ਜੋੜੀ ਰਣਬੀਰ-ਐਸ਼ ਦਾ ਲੁੱਕ

rumi jafri shared a pic
28 September, 2016 01:26:42 PM
ਨਵੀਂ ਦਿੱਲੀ- ਬਾਲੀਵੁੱਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਏ ਦਿਲ ਹੈ ਮੁਸ਼ਕਿਲ' ਦੀ ਜੋੜੀ ਰਣਬੀਰ ਕਪੂਰ ਅਤੇ ਐਸ਼ਵਰਿਆ ਰਾਏ ਬੱਚਨ ਦੀ ਇਕੱਠਿਆਂ ਦੀ 15 ਸਾਲ ਪਹਿਲੇ ਦੀ ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ 'ਚ ਰਣਬੀਰ, ਐਸ਼ਵਰਿਆ ਦੇ ਮੋਢੇ 'ਤੇ ਹੱਥ ਰੱਖ ਕੇ ਪੋਜ਼ ਦੇ ਰਹੇ ਹਨ। ਲੇਖਕ ਰੂਮੀ ਜਾਫਰੀ ਨੇ ਟਵਿੱਟਰ 'ਤੇ ਇਨ੍ਹਾਂ ਦੋਹਾਂ ਸਟਾਰਜ਼ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ। ਇਹ ਤਸਵੀਰ 1999 ਦੀ ਹੈ ਜਦੋਂ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ 'ਆ ਅਬ ਲੋਟ ਚਲੇਂ' ਬਣਾ ਰਹੇ ਸਨ। ਇਸ ਫਿਲਮ 'ਚ ਐਸ਼ਵਰਿਆ ਰਾਏ ਬੱਚਨ ਨਾਲ ਅਕਸ਼ੇ ਖੰਨਾ, ਰਾਜੇਸ਼ ਖੰਨਾ ਅਤੇ ਮੌਸਮੀ ਚੈਟਰਜੀ ਵੀ ਸਨ।
ਫਿਲਮ 'ਏ ਦਿਲ ਹੈ ਮੁਸ਼ਕਿਲ' ਦੇ ਦੋ ਗੀਤ, ਟੀਜ਼ਰ ਅਤੇ ਟਰੈਲਰ 'ਚ ਐਸ਼ ਅਤੇ ਰਣਬੀਰ ਦੀ ਜ਼ਬਰਦਸਤ ਕੈਮਿਸਟ੍ਰੀ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ। ਇਸ਼ ਫਿਲਮ ਲਈ ਐਸ਼ਵਰਿਆ ਦਾ ਮੈਕਓਵਰ ਚਰਚਾ 'ਚ ਹੈ। ਕਰਨ ਜੌਹਰ ਦੀ ਡਾਇਰੈਕਸ਼ਨ 'ਚ ਬਣੀ 'ਏ ਦਿਲ ਹੈ ਮੁਸ਼ਕਿਲ' ਅਗਲੇ ਮਹੀਨੇ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Tags: ਰਣਬੀਰ ਕਪੂਰ ਐਸ਼ਵਰਿਆ ਰਾਏ ਬੱਚਨ Ranbir Kapoor Aishwarya Rai Bachchan Rumi Jafriਰੂਮੀ ਜਾਫਰੀ

About The Author

Anuradha Sharma

Anuradha Sharma is News Editor at Jagbani.