You are here : Home >> Entertainment >>

Movie Review: "ਰਨਿੰਗ ਸ਼ਾਦੀ"

2017-02-18 AM 05:29:44   

ਮੁੰਬਈ- ਕਹਾਣੀ ਹੈ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ, ਜਿਥੇ ਅੱਜ ਵੀ ਲੋਕ ਜਾਤ-ਪਾਤ 'ਚ ਵਿਸ਼ਵਾਸ ਰੱਖਦੇ ਹਨ, ਇਸ ਲਈ ਨੌਜਵਾਨ ਜਿਨ੍ਹਾਂ ਨੂੰ ਦੂਸਰੀ ਜਾਤ ਦੇ ਮੁੰਡੇ ਜਾਂ ਕੁੜੀ ਨਾਲ ਪਿਆਰ ਹੋ ਜਾਂਦਾ ਹੈ, ਵਿਆਹ ਨਹੀਂ ਕਰ ਪਾਉਂਦੇ ਕਿਉਂਕਿ ਘਰ-ਪਰਿਵਾਰ ਵਾਲੇ ਉਨ੍ਹਾਂ ਦਾ ਵਿਆਹ ਜ਼ਬਰਦਸਤੀ ਆਪਣੀ ਹੀ ਜਾਤ 'ਚ ਕਰਨ ਲਈ ਉਨ੍ਹਾਂ 'ਤੇ ਦਬਾਅ ਪਾਉਂਦੇ ਹਨ। ਮਜਬੂਰੀ 'ਚ ਕਈ ਜੋੜੇ ਘਰੋਂ ਭੱਜ ਜਾਂਦੇ ਹਨ। ਕੁਝ ਖੁਸ਼ਨਸੀਬ ਤਾਂ ਵਿਆਹ ਕਰ ਕੇ ਦੂਸਰੇ ਸ਼ਹਿਰਾਂ 'ਚ ਆਪਣੇ ਘਰ ਵਸਾ ਲੈਂਦੇ ਹਨ ਪਰ ਕੁਝ ਮੰਦਭਾਗੇ ਪਰਿਵਾਰ ਵਾਲਿਆਂ ਦੀ ਪਕੜ 'ਚ ਆ ਜਾਂਦੇ ਹਨ ਅਤੇ ਫਿਰ ਹੁੰਦੀ ਹੈ ਆਨਰ ਕਿਲਿੰਗ ਵਰਗੀ ਭਿਆਨਕ ਤ੍ਰਾਸਦੀ। ਇਸ ਫਿਲਮ 'ਚ ਮੁੱਖ ਭੂਮਿਕਾ 'ਚ ਤਾਪਸੀ ਪੰਨੂ, ਅਮਿਤ ਸਾਧ, ਅਰਸ਼ ਬਾਜਵਾ ਅਤੇ ਬਿਜੇਂਦਰ ਕਾਲਾ ਆਦਿ ਹਨ। ਇਸ ਫਿਲਮ ਦੇ ਨਿਰਮਾਤਾ ਸ਼ੂਜਿਤ ਸਰਕਾਰ ਅਤੇ ਕ੍ਰਾਊਚਿੰਗ ਟਾਈਗਰ ਮੋਸ਼ਨ ਪਿਕਚਰਜ਼ ਹਨ ਅਤੇ ਇਸ ਫਿਲਮ ਦੇ ਨਿਰਦੇਸ਼ਕ ਅਮਿਤ ਰਾਏ ਹਨ।
23 ਸਾਲਾ ਰਾਮ ਭਰੋਸੇ (ਅਮਿਤ ਸਾਧ), ਜਿਸ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਜ਼ਿੰਦਗੀ ਚਲਾਉਣ ਲਈ ਕੁਝ ਕੰਮ ਕਰਨਾ ਚਾਹੁੰਦਾ ਹੈ, ਇਹ ਗੱਲ ਆਪਣੇ ਦੋਸਤ ਸਰਬਜੀਤ ਸਦਾਨਾ ਨੂੰ ਕਹਿੰਦਾ ਹੈ। ਸਰਬਜੀਤ ਨੂੰ ਲੋਕ ਸਾਈਬਰਜੀਤ (ਅਰਸ਼ ਬਾਜਵਾ) ਵੀ ਕਹਿੰਦੇ ਹਨ ਕਿਉਂਕਿ ਉਹ ਅੱਜ ਦਾ ਬੱਚਾ ਹੈ, ਜਿਸ ਦੇ ਆਦਰਸ਼ ਹਨ ਮਾਰਕ ਜ਼ੁਕਰਬਰਗ, ਬਿਲ ਗੇਟਸ ਤੇ ਸਟੀਵ ਜਾਬਸ। ਉਸ ਦੀ ਜ਼ਿੰਦਗੀ ਬਸ ਕੰਪਿਊਟਰ ਅਤੇ ਉਸ ਦੇ ਆਦਰਸ਼ਾਂ ਦੇ ਚਾਰੇ ਪਾਸੇ ਘੁੰਮਦੀ ਹੈ। ਸਰਬਜੀਤ ਰਾਮ ਭਰੋਸੇ ਤੋਂ ਉਮਰ ਵਿਚ ਛੋਟਾ ਹੈ ਪਰ ਉਸ ਦਾ ਦਿਮਾਗ ਬਹੁਤ ਚੱਲਦਾ ਹੈ।
ਸਾਈਬਰਜੀਤ ਆਪਣੇ ਦੋਸਤ ਰਾਮ ਭਰੋਸੇ ਦੀ ਮਦਦ ਕਰਦਾ ਹੈ ਅਤੇ ਉਸ ਨੂੰ ਇਕ ਵੈੱਬਸਾਈਟ ਬਣਾ ਕੇ ਦਿੰਦਾ ਹੈ, ਜਿਸ ਦਾ ਨਾਂ ਉਹ 'ਰਨਿੰਗ ਸ਼ਾਦੀ ਡਾਟ ਕਾਮ' ਰੱਖਦਾ ਹੈ ਮਤਲਬ ਇਹ ਵੈੱਬਸਾਈਟ ਉਨ੍ਹਾਂ ਲੋਕਾਂ ਦਾ ਵਿਆਹ ਕਰਵਾਉਂਦੀ ਹੈ, ਜਿਨ੍ਹਾਂ ਦਾ ਵਿਆਹ ਜਾਤ-ਪਾਤ ਦੇ ਚੱਕਰ 'ਚ ਘਰ ਵਾਲੇ ਕਰਨ ਨਹੀਂ ਦਿੰਦੇ। ਇਹ ਵੈੱਬਸਾਈਟ ਅਜਿਹੇ ਜੋੜਿਆਂ ਨੂੰ ਘਰੋਂ ਭਜਾ ਕੇ ਉਨ੍ਹਾਂ ਦਾ ਵਿਆਹ ਕਰਵਾਉਂਦੀ ਹੈ।
ਲੇਖਕ : ਨਵਜੋਤ ਗੁਲਾਟੀ ਤੇ ਅਮਿਤ ਰਾਏ
ਸੰਗੀਤ : ਅਨੁਪਮ ਰਾਏ, ਅਭਿਸ਼ੇਕ, ਅਕਸ਼ੈ ਤੇ ਜੇਬ
ਗੀਤ : ਮਨੋਜ ਯਾਦਵ ਅਤੇ ਸ਼ੇਲ
ਗਾਇਕ-ਗਾਇਕਾ : ਬੱਪੀ ਲਹਿਰੀ, ਕਲਪਨਾ ਪਟਵਾਰੀ, ਲਾਭ ਜੰਜੁਆ, ਸੋਨੂੰ ਕੱਕੜ, ਜੁਬਿਨ ਨੌਟੀਆਲ, ਸਨਮ ਪੁਰੀ, ਅਨੁਪਮ ਰਾਏ, ਸੁਕੰਨਿਆ ਪੁਰਕਾਯਸਥਾ, ਹੰਸਿਕਾ ਅੱਯਰ।
 
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.