FacebookTwitterg+Mail

Video: ਆਖਿਰ ਕਿਉਂ ਹੋਣਾ ਪਿਆ ਰੁਪਿੰਦਰ ਹਾਂਡਾ ਨੂੰ ਲਾਈਵ, ਵਾਪਰੀ ਅਜਿਹੀ ਘਟਨਾ ਜਿਸ ਨੂੰ ਕੀਤਾ ਦਰਸ਼ਕਾਂ ਨਾਲ ਸ਼ੇਅਰ

rupinder handa share a video on facebook page
01 December, 2017 01:48:10 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਇਸ ਦੌਰ ਵਿੱਚੋਂ ਗੁਜ਼ਰ ਰਹੀ ਹੈ, ਜਿਸ ਵਿੱਚ ਫੇਕ ਵਿਊਜ਼, ਫੇਕ ਲਾਈਕਸ-ਡਿਸਲਾਈਕ ਦਾ ਸਿਲਸਿਲਾ ਅਕਸਰ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇਕ ਹਾਦਸਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨਾਲ ਵਾਪਰਿਆ, ਜਿਸ ਵਿੱਚ ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਟੈਂਡ' 'ਤੇ ਫੇਕ ਡਿਸਲਾਈਕ ਕਰਵਾਏ ਗਏ ਹਨ।

Punjabi Bollywood Tadka

ਅਸਲ 'ਚ ਰੁਪਿੰਦਰ ਹਾਂਡਾ ਦਾ ਹੁਣੇ ਜਿਹੇ ਨਵਾਂ ਪੰਜਾਬੀ ਗੀਤ 'ਸਟੈਂਡ' ਆਇਆ ਹੈ। ਇਸ ਗੀਤ ਨੂੰ ਹੁਣ ਤੱਕ ਇੱਕ ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸੇ ਗਾਣੇ 'ਤੇ ਫੇਕ ਡਿਸਲਾਈਕ ਕਰਵਾਉਂਣ ਦੇ ਇਲਜ਼ਾਮ ਲੱਗੇ ਹਨ ਅਤੇ ਇਹ ਇਲਜ਼ਾਮ ਖੁਦ ਰੁਪਿੰਦਰ ਹਾਂਡਾ ਨੇ ਲਗਾਏ ਹਨ। ਰੁਪਿੰਦਰ ਹਾਂਡਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਆਪਣੇ ਦਰਸ਼ਕਾਂ ਨਾਲ ਬੀਤੀ ਹੋਈ ਘਟਨਾ ਬਿਆਨ ਕੀਤੀ। ਰੁਪਿੰਦਰ ਹਾਂਡਾ ਨੇ ਕਿਹਾ, ''ਕਿਸੇ ਨੇ ਰਾਤੋਂ-ਰਾਤ 10 ਹਜ਼ਾਰ ਖ਼ਰੀਦੇ ਹੋਏ ਡਿਸਲਾਈਕ ਉਹਨਾਂ ਦੀ ਵੀਡੀਓ 'ਤੇ ਪਵਾ ਦਿੱਤੇ। ਰੁਪਿੰਦਰ ਹਾਂਡਾ ਮੁਤਾਬਕ ਰਾਤ ਨੂੰ ਸੌਣ ਤੋਂ ਪਹਿਲਾ ਉਹਨਾਂ ਨੇ ਦੇਖਿਆ ਸੀ ਕਿ ਉਨ੍ਹਾਂ ਦੀ ਵੀਡੀਓ 'ਤੇ 7 ਲੱਖ ਤੋਂ ਜ਼ਿਆਦਾ ਵਿਊਜ਼ ਸਨ, ਜਦਕਿ 10 ਹਜ਼ਾਰ ਲਾਈਕਸ ਤੇ ਇੱਕ ਹਜ਼ਾਰ ਡਿਸਲਾਈਕਸ ਸਨ ਪਰ ਸਵੇਰੇ ਉੱਠਦੇ ਹੀ ਹਾਲਾਤ ਹੀ ਬਦਲ ਗਏ।


ਜ਼ਿਕਰਯੋਗ ਹੈ ਕਿ ਰੁਪਿੰਦਰ ਹਾਂਡਾ ਦੇ ਗਾਣੇ ਨੂੰ ਜਿਸ ਤਰ੍ਹਾਂ ਰਾਤੋ-ਰਾਤ ਡਿਸਲਾਈਕਸ ਮਿਲੇ, ਉਸ ਤੋਂ ਇਹ ਤੇ ਸਾਫ਼ ਹੋ ਗਿਆ ਕਿ ਤੁਸੀਂ ਫੇਕ ਵਿਊਜ਼ ਲਾਈਕਸ-ਡਿਸਲਾਈਕ ਨਾਲ ਰਾਤੋ-ਰਾਤ ਸਟਾਰ ਵੀ ਬਣ ਸਕਦੇ ਹੋ ਅਤੇ ਕਿਸੇ ਵੀ ਕੈਟਗਰੀ ਵਿੱਚ ਖੜ੍ਹੇ ਵੀ ਹੋ ਸਕਦੇ ਹੋ। ਬੱਸ ਉਸ ਲਈ ਜ਼ਰੂਰਤ ਹੈ ਤਾਂ ਸਿਰਫ਼ ਪੈਸਿਆਂ ਦੀ।


Tags: Rupinder HandaPunjabi singerFacebookVideoStandNew Punjabi Song 2017ਰੁਪਿੰਦਰ ਹਾਂਡਾ ਫੇਸਬੁੱਕ ਪੇਜ਼