FacebookTwitterg+Mail

ਮੋਟੀ ਫਿੱਗਰ ਹੁੰਦੇ ਹੋਏ ਵੀ ਬੋਲਡਨੈੱਸ 'ਚ ਕਿਸੇ ਤੋਂ ਨਹੀਂ ਘੱਟ ਇਹ ਅਦਾਕਾਰਾ, ਤਸਵੀਰਾਂ ਵਾਇਰਲ

rytasha rathore bikini photos viral
11 October, 2017 04:13:31 PM

ਮੁੰਬਈ(ਬਿਊਰੋ)— ਐਂਡ ਟੀ. ਵੀ. ਦੇ ਮਸ਼ਹੂਰ ਸ਼ੋਅ 'ਬੜੋ ਬਹੂ' ਫੇਮ ਕੋਮਲ ਯਾਨੀ ਕਿ ਰਿਤਾਸ਼ਾ ਰਾਠੌੜ ਟੀ. ਵੀ. ਦੀਆਂ ਮਸ਼ਹੂਰ ਨੂੰਹਾਂ 'ਚ ਸ਼ਾਮਲ ਹੈ। ਸੀਰੀਅਲ 'ਚ ਉਹ ਹਰਿਆਣਾ ਦੇ ਪਿੰਡ ਦੀ ਰਹਿਣ ਵਾਲੀ ਮੋਟੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ੋਅ 'ਚ ਉਹ ਅਕਸਰ ਸਲਵਾਰ ਸੂਟ ਅਤੇ ਘਗਰੇ 'ਚ ਨਜ਼ਰ ਆਉਂਦੀ ਹੈ ਪਰ ਆਫ ਕੈਮਰਾ ਸਾਰਿਆ ਦੀ ਚਹੇਤੀ 'ਬੜੋ ਬਹੂ' ਬੇਹੱਦ ਹੀ ਬੋਲਡ ਅਤੇ ਗਲੈਮਰਸ ਹੈ।

Punjabi Bollywood Tadka

ਅੱਜ-ਕੱਲ ਇਹ ਆਪਣੀ ਗਰਲਜ਼ ਗੈਂਗ ਦੇ ਨਾਲ ਗੋਆ 'ਚ ਛੁੱਟੀਆਂ ਇਨਜੁਆਏ ਕਰ ਰਹੀ ਹੈ, ਜਿੱਥੇ ਉਨ੍ਹਾਂ ਦਾ ਬਿਕਨੀ ਅਵਤਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਆਪਣੇ ਗਰਲਜ਼ ਗੈਂਗ ਦੇ ਨਾਲ ਸਵੀਮਿੰਗ ਪੂਲ 'ਚ ਮਸਤੀ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ। ਸ਼ੂਟਿੰਗ ਤੋਂ ਫ੍ਰੀ ਹੋ ਕੇ ਰਿਤਾਸ਼ਾ ਬ੍ਰੇਕ ਦਾ ਭਰਪੂਰ ਮਜ਼ਾ ਲੈ ਰਹੀ ਹੈ। 

Punjabi Bollywood Tadka

ਉਨ੍ਹਾਂ ਨੇ ਛੁੱਟੀਆਂ ਦੀ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਰੀਲ ਕਿਰਦਾਰ ਤੋਂ ਇਕ ਦਮ ਵੱਖਰੀ ਲੱਗ ਰਹੀ ਹੈ। ਰਿਤਾਸ਼ਾ ਨੇ ਆਪਣੀ ਇਕ ਬੋਲਡ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ''ਇਸ ਨਾਲ ਬਿਹਤਰ ਸੰਡੇ ਕੁਝ ਹੋਰ  ਨਹੀਂ ਹੋ ਸਕਦਾ। ਥੈਕਿਊ ਯੂਨੀਵਰਸ।''

Punjabi Bollywood Tadka

ਜ਼ਿਕਰਯੋਗ ਹੈ ਕਿ ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਿਤਾਸ਼ਾ ਨੇ ਬੋਲਡ ਤਸਵੀਰਾਂ ਸ਼ੇਅਰ ਕੀਤੀ ਹੋਣ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਕਈ ਤਸਵੀਰਾਂ ਫੈਂਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਰੀਅਲ ਲਾਈਫ 'ਚ ਰਿਤਾਸ਼ਾ ਦੀ ਸਖਸ਼ੀਅਤ ਇਕਦਮ ਵੱਖਰੀ ਹੈ।

Punjabi Bollywood Tadka

ਉਹ ਚੁਲਬੁਲੀ ਅਤੇ ਬਿੰਦਾਸ ਹੈ। ਸੈੱਟ 'ਤੇ 'ਬੜੋ ਬਹੂ' ਬਹੁਤ ਮਸਤੀ ਕਰਦੀ ਹੈ। ਸੀਰੀਅਲ 'ਚ ਹਰਿਆਣਵੀ ਨੂੰਹ ਦਾ ਰੋਲ ਨਿਭਾਅ ਰਹੀ ਰਿਤਾਸ਼ਾ ਦੇ ਆਪੋਜ਼ਿਟ ਪਿੰ੍ਰਸ ਨਰੂਲਾ ਹੈ। ਉਨ੍ਹਾਂ ਦੀ ਅਤੇ ਪ੍ਰਿੰਸ ਦੀ ਕੈਮਿਸਟਰੀ ਲੋਕ ਖੂਬ ਪਸੰਦ ਕਰ ਰਹੇ ਹਨ।

Punjabi Bollywood Tadka Punjabi Bollywood Tadka


Tags: Rytasha Rathore Badho BahuPrince NarulaBikini photosInstagramTv celebrityViralਰਿਤਾਸ਼ਾ ਰਾਠੌੜ ਬੜੋ ਬਹੂ