FacebookTwitterg+Mail

ਸ਼ੂਟਿੰਗ ਦੌਰਾਨ ਜ਼ਖਮੀ ਹੋਈ ਟੀ. ਵੀ. ਸੀਰੀਅਲ 'ਬਢੋ ਬਹੂ' ਦੀ ਮੁੱਖ ਅਭਿਨੇਤਰੀ

    1/3
15 January, 2017 05:18:08 PM
ਮੁੰਬਈ— ਇਨ੍ਹੀਂ ਦਿਨੀਂ ਪ੍ਰਸਿੱਧ ਟੀ. ਵੀ. ਸੀਰੀਅਲ 'ਬਢੋ ਬਹੂ' ਦਾ ਕਿਰਦਾਰ ਨਿਭਾਅ ਰਹੀ ਅਭਿਨੇਤਰੀ ਰਿਤਾਸ਼ਾ ਰਾਠੌਰ ਨੂੰ ਆਉਣ ਵਾਲੇ ਐਪੀਸੋਡ ਦੀ ਸ਼ੂਟਿੰਗ ਦੌਰਾਨ ਸਟੰਟ ਕਰਦੇ ਸਮੇਂ ਹੱਥ 'ਤੇ ਸੱਟ ਲੱਗ ਗਈ। ਕੁੱਟਮਾਰ ਵਾਲੇ ਦ੍ਰਿਸ਼ 'ਚ ਰਿਤਾਸ਼ਾ ਨੇ ਟਿਊਬਲਾਈਟ ਤੋੜਨੀ ਸੀ। ਉਸ ਨੇ ਇਸ ਤਰ੍ਹਾਂ ਦਾ ਦ੍ਰਿਸ਼ ਪਹਿਲਾਂ ਕਦੇ ਨਹੀਂ ਕੀਤਾ ਸੀ, ਇਸ ਲਈ ਉਸ ਨੇ ਇਹ ਚੁਣੌਤੀ ਸਵੀਕਾਰ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਅਖੀਰ 'ਚ ਉਸ ਦੇ ਹੱਥ 'ਤੇ ਸੱਟ ਲੱਗ ਗਈ ਤੇ ਉਸ ਨੂੰ ਕਾਂਦੀਵਲੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਰਿਤਾਸ਼ਾ ਨੇ ਕਿਹਾ, 'ਅਸੀਂ ਕੁੱਟਮਾਰ ਵਾਲੇ ਸੀਕੁਐਂਸ ਦੀ ਸ਼ੂਟਿੰਗ ਕਰ ਰਹੇ ਸੀ ਤੇ ਮੈਨੂੰ ਕਿਸੇ ਦੀ ਪਿੱਠ 'ਤੇ ਟਿਊਬਲਾਈਟ ਨਾਲ ਹਮਲਾ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਮੈਂ ਕਦੇ ਟਿਊਬਲਾਈਟ ਨਾਲ ਹਮਲਾ ਨਹੀਂ ਕੀਤਾ ਸੀ, ਇਸ ਲਈ ਪਹਿਲੀ ਵਾਰ ਅਜਿਹਾ ਕਰਨ ਨਾਲ ਮੈਂ ਡਰੀ ਹੋਈ ਸੀ ਪਰ ਮੈਂ ਬਹਾਦਰ ਹਾਂ, ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਮੈਂ ਇਸ ਨੂੰ ਕਰਾਂ?'
ਉਸ ਨੇ ਇਹ ਵੀ ਕਿਹਾ, 'ਮੈਨੂੰ ਇਹ ਦ੍ਰਿਸ਼ ਕਰਨ ਦੇ ਤੁਰੰਤ ਬਾਅਦ ਪਛਤਾਵਾ ਹੋਇਆ। ਹੁਣ ਮੈਂ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦਾ ਕੋਈ ਫਿਲਮੀ ਦ੍ਰਿਸ਼ ਮੈਂ ਨਹੀਂ ਕਰਨਾ। ਮੈਂ ਹਸਪਤਾਲ ਗਈ ਤੇ ਫਿਰ ਵਾਪਸ ਆ ਗਈ ਕਿਉਂਕਿ ਥੋੜ੍ਹੀ ਸ਼ੂਟਿੰਗ ਬਾਕੀ ਸੀ।' ਰਿਤਾਸ਼ਾ ਦੇ ਹੱਥ 'ਤੇ 15 ਟਾਂਕੇ ਲੱਗੇ ਹਨ ਤੇ ਜ਼ਖਮ ਠੀਕ ਹੋ ਰਿਹਾ ਹੈ। 'ਬਢੋ ਬਹੂ' ਦਾ ਪ੍ਰਸਾਰਣ ਟੀ. ਵੀ. ਚੈਨਲ ਐੱਡ ਟੀ. ਵੀ. 'ਤੇ ਹੁੰਦਾ ਹੈ। ਪ੍ਰਿੰਸ ਨਰੂਲਾ ਇਸ 'ਚ ਮੁੱਖ ਭੂਮਿਕਾ 'ਚ ਹਨ।

Tags: ਬਢੋ ਬਹੂ Badho Bahu ਰਿਤਾਸ਼ਾ ਰਾਠੌਰ Rytasha Rathore