FacebookTwitterg+Mail

ਟਾਪ 5 ਲਿਟਲ ਚੈਂਪਸ ਨੂੰ ਟੱਕਰ ਦੇਣਗੇ 5 ਚੈਲੰਜਰਸ

sa re ga ma pa little champs
24 July, 2017 01:31:28 PM

ਮੁੰਬਈ, (ਸੁਪ੍ਰੀਆ ਵਰਮਾ)— ਜ਼ੀ ਟੀ. ਵੀ. ਦੇ ਸ਼ੋਅ 'ਅਮੂਲ ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ ਤੇ ਹੁਣ ਇਸ ਸ਼ੋਅ 'ਚ 12 ਪ੍ਰਤਿਭਾਸ਼ਾਲੀ ਬੱਚਿਆਂ 'ਚੋਂ ਟਾਪ 5 ਲਿਟਲ ਚੈਂਪਸ ਰਹਿ ਗਏ ਹਨ। ਇਸ ਵਿਚਾਲੇ 'ਸਾ ਰੇ ਗਾ ਮਾ ਪਾ' ਦੇ ਇਤਿਹਾਸ 'ਚ ਪਹਿਲੀ ਵਾਰ ਜ਼ੀ ਟੀ. ਵੀ. ਨੇ ਸ਼ੋਅ ਦੇ ਫਾਰਮੇਟ 'ਚ ਇਕ ਨਵਾਂ ਪ੍ਰਯੋਗ ਕਰਦਿਆਂ ਸ਼ੋਅ ਦੇ ਮਿਡ ਸੀਜ਼ਨ ਆਡੀਸ਼ਨ ਦਾ ਐਲਾਨ ਕੀਤਾ। ਇਸ ਆਡੀਸ਼ਨ 'ਚ ਦੇਸ਼ ਭਰ ਤੋਂ ਪ੍ਰਤਿਭਾਸ਼ਾਲੀ ਗਾਇਕਾਂ ਨੂੰ ਸੱਦਾ ਦਿੱਤਾ ਗਿਆ, ਜੋ ਸ਼ੋਅ ਦੇ ਟਾਪ 5 ਲਿਟਲ ਚੈਂਪਸ ਨੂੰ ਚੁਣੌਤੀ ਦੇਣਗੇ। ਹਜ਼ਾਰਾਂ ਬੱਚਿਆਂ ਦੇ ਆਡੀਸ਼ਨਜ਼ ਤੋਂ ਬਾਅਦ ਇਨ੍ਹਾਂ 'ਚੋਂ ਸਿਰਫ 5 ਬਿਹਤਰੀਨ ਆਵਾਜ਼ਾਂ ਨੂੰ ਚੁਣਿਆ ਗਿਆ ਹੈ, ਜੋ ਹੁਣ ਇਸ ਸਟੇਜ 'ਤੇ ਆ ਕੇ ਬੇਹੱਦ ਪ੍ਰਤਿਭਾਸ਼ਾਲੀ ਟਾਪ 5 ਮੁਕਾਬਲੇਬਾਜ਼ਾਂ ਨੂੰ ਚੁਣੌਤੀ ਦੇਣਗੀਆਂ।
Punjabi Bollywood Tadka

ਇਹ ਹਨ ਟਾਪ 5 ਚੈਲੰਜਰਸ—
ਕੋਲਕਾਤਾ ਦੀ ਬਿਦਿਪਤਾ ਚੱਕਰਵਰਤੀ, ਅਹਿਮਦਨਗਰ ਦੀਆਂ ਗਾਇਕ ਭੈਣਾਂ ਅੰਜਲੀ ਤੇ ਨੰਦਨੀ ਗਾਇਕਵਾੜ, ਕੇਰਲ ਦੇ ਵੈਸ਼ਣਵ ਗਿਰੀਸ਼ ਤੇ ਪੰਜਾਬੀ ਮੁੰਡਾ ਆਫਤਾਬ ਸਿੰਘ। ਇਨ੍ਹਾਂ ਬੱਚਿਆਂ ਨੂੰ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ, ਜਾਵੇਦ ਅਲੀ ਤੇ ਨੇਹਾ ਕੱਕੜ ਆਪਣਾ ਮਾਰਗਦਰਸ਼ਨ ਦੇ ਰਹੇ ਹਨ।
Punjabi Bollywood Tadka
ਹਿਮੇਸ਼ ਰੇਸ਼ਮੀਆ ਨੇ ਦੱਸਿਆ ਕਿ ਇਹ 5 ਚੈਲੰਜਰਸ ਸ਼ੋਅ ਦੇ ਟਾਪ 5 ਲਿਟਲ ਚੈਂਪਸ ਨੂੰ ਸਖਤ ਟੱਕਰ ਦੇਣ ਵਾਲੇ ਹਨ। ਇਸ ਨਾਲ ਦਰਸ਼ਕਾਂ ਨੂੰ ਹੋਰ ਮਜ਼ਾ ਆਉਣ ਵਾਲਾ ਹੈ। ਉਥੇ ਨੇਹਾ ਕੱਕੜ ਨੇ ਕਿਹਾ, 'ਇਹ ਸ਼ੋਅ ਨੰਬਰ 1 ਸਿੰਗਿੰਗ ਰਿਐਲਿਟੀ ਸ਼ੋਅ ਬਣ ਗਿਆ ਹੈ। ਹੁਣ ਇਸ ਸ਼ੋਅ ਦਾ ਰੋਮਾਂਚ ਦੁੱਗਣਾ ਕਰਦਿਆਂ ਇਸ 'ਚ ਨਵੀਆਂ ਪ੍ਰਤਿਭਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਨਵੇਂ ਬੱਚਿਆਂ ਲਈ ਨਾਂ ਬਣਾਉਣ ਦਾ ਇਹ ਇਕ ਸੁਨਹਿਰੀ ਮੌਕਾ ਹੈ। ਜਾਵੇਦ ਅਲੀ ਨੇ ਕਿਹਾ, 'ਇਸ ਸ਼ੋਅ ਦੇ ਮੌਜੂਦਾ ਸੀਜ਼ਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਕਾਰਨ ਸਾਨੂੰ ਸ਼ੋਅ 'ਚ ਨਵੇਂ ਆਡੀਸ਼ਨ ਕਰਕੇ ਟਾਪ 5 ਚੈਲੰਜਰਸ ਲਿਆਉਣੇ ਪਏ।' ਤੁਸੀਂ ਵੀ ਇਸ ਮਸਤੀ ਤੇ ਬੇਮਿਸਾਲ ਪੇਸ਼ਕਾਰੀ ਨੂੰ ਦੇਖਣ ਲਈ ਦੇਖਦੇ ਰਹੋ 'ਅਮੂਲ ਸਾ ਰੇ ਗਾ ਮਾ ਪਾ ਲਿਟਲ ਚੈਂਪਸ', ਹਰ ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ, ਸਿਰਫ ਜ਼ੀ ਟੀ. ਵੀ. 'ਤੇ।
Punjabi Bollywood Tadka


Tags: Little Champs Sa Re Ga Ma Pa Himesh Reshammiya Neha Kakkar Javed Ali