FacebookTwitterg+Mail

ਰਹੱਸਾਂ ਨੂੰ ਸੁਲਝਾਉਣ ਲਈ ਹੋ ਜਾਓ ਤਿਆਰ 'ਸਾਬ੍ਹ ਬਹਾਦਰ' ਦੇ ਨਾਲ

saab bahadar
25 May, 2017 08:59:31 AM

ਜਲੰਧਰ— ਕੌਣ ਹੈ ਉਨ੍ਹਾਂ ਸਭ ਅਪਰਾਧਾਂ ਦੇ ਪਿੱਛੇ ਜੋ ਪੰਜਾਬ ਦੇ ਸ਼ਾਂਤ ਪਿੰਡ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੀ ਹੈ ਕਾਰਨ ਰਹੱਸਮਈ ਮੌਤਾਂ ਦਾ। ਇਨ੍ਹਾਂ ਸਭ ਰਹੱਸਾਂ ਤੋਂ ਜਲਦੀ ਹੀ ਪਰਦਾ ਉਠਣ ਵਾਲਾ ਹੈ । 2 ਫ਼ੀਸਦੀ ਡੰਡਾ ਅਤੇ 98ਵੇਂ ਫੀਸਦੀ ਦਿਮਾਗ ਇਸਤੇਮਾਲ ਕਰਨ ਵਾਲੇ ਪੁਲਸ ਅਫਸਰ ਦੇ 'ਸਾਬ੍ਹ ਬਹਾਦਰ' ਨਾਲ, ਜੋ ਆ ਰਹੇ ਹਨ 26 ਮਈ ਨੂੰ ਪਰਚਾ ਕੱਟਣ ਦੇ ਲਈ । ਇਹ ਫਿਲਮ ਪੇਸ਼ਕਸ਼ ਹੈ ਵ੍ਹਾਈਟ ਹਿੱਲ ਸਟੂਡੀਓ ਅਤੇ ਜੀ. ਸਟੂਡੀਓ ਦੀ, ਜਿਸ ਦਾ ਨਿਰਮਾਣ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ ਨੇ। ਫਿਲਮ 'ਚ ਪ੍ਰੀਤ ਕਮਲ ਫੀਮੇਲ ਲੀਡ 'ਚ ਹਨ, ਬਾਕੀ ਸਟਾਰਕਾਸਟ 'ਚ ਜਸਵਿੰਦਰ ਭੱਲਾ, ਰਾਣਾ ਰਣਬੀਰ, ਸੀਮਾ ਕੌਸ਼ਲ ਅਤੇ ਹੌਬੀ ਧਾਲੀਵਾਲ ਸ਼ਾਮਲ ਹਨ। ਫਿਲਮ ਪੰਜਾਬੀ ਇੰਡਸਟਰੀ 'ਚ ਇਕ ਥ੍ਰਿਲਰ ਹੋਣ ਦਾ ਭਰੋਸਾ ਦਿਵਾਉਂਦੀ ਹੈ ਜੋ ਕਿ ਆਪਣੀ ਕਾਮੇਡੀ ਪ੍ਰੋਡਕਸ਼ਨ ਲਈ ਜਾਣੀ ਜਾਂਦੀ ਹੈ।
ਐਮੀ ਵਿਰਕ ਜੋ ਨਵੇਂ ਅਵਤਾਰ ਤੇ ਐਕਸ਼ਨ 'ਚ ਨਜ਼ਰ ਆਉਣਗੇ, ਨੇ ਕਿਹਾ ਕਿ ਮੈਂ ਕਾਮੇਡੀ ਅਤੇ ਰੋਮਾਂਟਿਕ ਦੋਵਾਂ ਹੀ ਤਰ੍ਹਾਂ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਹੁਣ ਪੰਜਾਬੀ ਸਿਨੇਮਾ ਵਿਚ ਰਹੱਸ ਅਤੇ ਡਰ ਨਾਲ ਜੁੜੀ ਫਿਲਮ ਵਿਚ ਕੰਮ ਕਰਨਾ ਮੇਰੇ ਲਈ ਵੱਖਰਾ ਅਨੁਭਵ ਹੈ। ਜਸਵਿੰਦਰ ਭੱਲਾ ਨੇ ਕਿਹਾ ਕਿ ਪੰਜਾਬੀ ਫਿਲਮ 'ਸਾਬ੍ਹ ਬਹਾਦਰ' 'ਚ ਤੁਹਾਨੂੰ ਸਸਪੈਂਸ, ਡਰ, ਕਾਮੇਡੀ ਅਤੇ ਰੋਮਾਂਸ ਦਾ ਮੇਲ ਮਿਲੇਗਾ। ਫਿਲਮ ਦਾ ਟ੍ਰੇਲਰ ਬਹੁਤ ਚੰਗਾ ਹੈ ਅਤੇ ਰਹੱਸ ਨਾਲ ਭਰਿਆ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ। ਫਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਜੱਟ ਐਂਡ ਜੂਲੀਅਟ, ਪੰਜਾਬ 1984 ਅਤੇ ਸਰਦਾਰ ਜੀ ਵਰਗੀਆਂ ਹਿੱਟ ਫ਼ਿਲਮਾਂ ਸਾਡੇ ਬੈਨਰ ਤੋਂ ਹਨ। ਇਸ ਵਾਰ ਅਸੀਂ ਇਕ ਵੱਖਰੀ ਰਚਨਾ ਦੇ ਨਾਲ ਕੁਝ ਕਰਨਾ ਚਾਹੁੰਦੇ ਸੀ । ਲੇਖਕ ਜੱਸ ਗਰੇਵਾਲ ਵਲੋਂ ਲਿਖੀ ਗਈ ਕਹਾਣੀ ਨੇ ਸਾਨੂੰ ਸਹੀ ਮੌਕਾ ਦਿੱਤਾ ਇਕ ਨਵੀਂ ਤਰ੍ਹਾਂ ਦੀ ਸਟੋਰੀ ਲਾਈਨ 'ਤੇ ਕੰਮ ਕਰਨ ਦਾ। ਫਿਲਮ ਦੇ ਗੀਤ ਐਮੀ ਵਿਰਕ, ਨਛੱਤਰ ਗਿੱਲ ਅਤੇ ਸੁਨਿਧੀ ਚੌਹਾਨ ਨੇ ਗਾਏ ਹਨ। ਫਿਲਮ ਸਸਪੈਂਸ ਦੇ ਨਾਲ ਭਰਪੂਰ ਹੋਵੇਗੀ ।


Tags: Saab BahadarAmmy VirkJaswinder BhallaPreet KamalRana Ranbirਐਮੀ ਵਿਰਕ ਸਾਬ੍ਹ ਬਹਾਦਰਜਸਵਿੰਦਰ ਭੱਲਾ