FacebookTwitterg+Mail

ਦੇਖੋ 'ਸਾਬ੍ਹ ਬਹਾਦਰ' ਦੀ ਇਹ ਹੈ 'ਥਾਣੇਦਾਰਨੀ'

    1/10
25 May, 2017 12:09:21 PM

ਜਲੰਧਰ— ਕਈ ਦਿਨਾਂ ਦਾ ਸੋਸ਼ਲ ਮੀਡੀਆ 'ਤੇ 'ਸਾਬ੍ਹ ਬਹਾਦਰ' ਦਾ ਰੌਲਾ ਪੈ ਰਿਹਾ ਹੈ।

Punjabi Bollywood Tadka

ਆਹ ਹੁਣ 'ਸਾਬ੍ਹ ਬਹਾਦਰ' ਦੀ ਥਾਣੇਦਾਰੀ ਨੂੰ ਵੀ ਮਿਲ ਲਵੋ। ਇਸ ਸ਼ੁੱਕਰਵਾਰ ਯਾਨੀ ਕਿ 26 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਸਾਬ੍ਹ ਬਹਾਦਰ' 'ਚ ਐਮੀ ਵਿਰਕ ਨਾਲ ਇਹ ਹੀਰੋਇਨ ਪ੍ਰੀਤ ਕਮਲ ਮੁੱਖ ਭੂਮਿਕਾ ਨਿਭਾਅ ਰਹੀ ਹੈ।

Punjabi Bollywood Tadka

ਪ੍ਰੀਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਫ਼ਿਲਮ 'ਚ ਜੋ ਪੁਲਿਸ ਥਾਣਾ ਦਿਖਾਇਆ ਗਿਆ ਹੈ, ਉਹ ਫ਼ਿਲਮ ਦੀ ਹੀਰੋਇਨ ਦੇ ਘਰ ਦੇ ਥੱਲੇ ਕਿਰਾਏ 'ਤੇ ਹੈ।

Punjabi Bollywood Tadka

ਫ਼ਿਲਮ 'ਚ ਪ੍ਰੀਤ ਅਤੇ ਐਮੀ ਨੂੰ ਦਰਸ਼ਕ ਰੋਮਾਂਸ ਦੇ ਨਾਲ-ਨਾਲ ਨੌਕ-ਝੌਕ ਕਰਦੇ ਵੀ ਨਜ਼ਰ ਆਉਣਗੇ। ਪ੍ਰੀਤ ਦੱਸਦੀ ਹੈ ਕਿ ਇਹ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ।

Punjabi Bollywood Tadka

ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਸ ਨੇ ਬਕਾਇਦਾ ਮੁੰਬਈ ਦੇ ਇਕ ਐਕਟਿੰਗ ਸਕੂਲ ਤੋਂ ਟ੍ਰੇਨਿੰਗ ਲਈ ਹੈ। ਦਿੱਲੀ ਦੀ ਜੰਮਪਲ ਤੇ ਇੰਗਲੈਂਡ ਤੋਂ ਪੜੀ ਲਿਖੀ ਪ੍ਰੀਤ ਮੁਤਾਬਕ ਇਹ ਫ਼ਿਲਮ ਉਸ ਨੂੰ ਪੰਜਾਬ 'ਚ ਪਛਾਣ ਦਿਵਾਏਗੀ।

Punjabi Bollywood Tadka
ਦੱਸ ਦਈਏ ਕਿ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੰਧੂ ਦੀ ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ।

Punjabi Bollywood Tadka

ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਮਿਤ ਰਾਜ ਚੱਡਾ ਨੇ।ਇਹ ਫ਼ਿਲਮ ਪੰਜਾਬੀ ਦੀ ਪਹਿਲੀ ਸਸਪੈਂਸ ਡਰਾਮਾ ਫ਼ਿਲਮ ਕਹੀ ਜਾ ਸਕਦੀ ਹੈ।

Punjabi Bollywood Tadka

ਲਾਜ਼ਮੀ ਹੈ ਇਹ ਫ਼ਿਲਮ ਜਿੰਨੀ ਵੱਡੀ ਹਿੱਟ ਹੋਵੇਗੀ, ਓਨਾ ਹੀ ਫ਼ਿਲਮ ਦੀ ਬਾਕੀ ਟੀਮ ਦੇ ਨਾਲ ਨਾਲ ਹੀਰੋਇਨ ਨੂੰ ਵੀ ਫ਼ਾਇਦਾ ਹੋਵੇਗਾ। ਪ੍ਰੀਤ ਅੱਜ ਕੱਲ• ਇਸ ਫ਼ਿਲਮ ਦਾ ਆਪਣੇ ਪੱਧਰ 'ਤੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ।

Punjabi Bollywood Tadka

Punjabi Bollywood Tadka


Tags: Saab BahadarAmmy VirkPreet KamalRana Ranbirਸਾਬ੍ਹ ਬਹਾਦਰਪ੍ਰੀਤ ਕਮਲਐਮੀ ਵਿਰਕ