FacebookTwitterg+Mail

'ਸਾਬ੍ਹ ਬਹਾਦਰ' ਦਾ ਰਿਲੀਜ਼ ਹੋਇਆ ਥੀਮ ਸੌਂਗ, ਦੇਖੋ ਵੀਡੀਓ

22 May, 2017 06:10:50 PM
ਜਲੰਧਰ— 26 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸਾਬ੍ਹ ਬਹਾਦਰ' ਦਾ ਥੀਮ ਸੌਂਗ ਹਾਲ ਹੀ 'ਚ ਰਿਲੀਜ਼ ਹੋਇਆ। ਗੀਤ ਐਮੀ ਵਿਰਕ ਨੇ ਗਾਇਆ ਹੈ। ਗੀਤ ਦਾ ਫਿਲਮਾਂਕਣ ਬੇਹੱਦ ਖੂਬਸੂਰਤ ਢੰਗ ਨਾਲ ਕੀਤਾ ਗਿਆ ਹੈ। ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਹੁਣ ਤਕ ਯੂਟਿਊਬ 'ਤੇ ਸਾਢੇ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ 'ਸਾਬ੍ਹ ਬਹਾਦਰ' ਫਿਲਮ 'ਚ ਐਮੀ ਵਿਰਕ ਤੋਂ ਇਲਾਵਾ ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ, ਜਿਸ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ ਤੇ ਜ਼ੀ ਸਟੂਡੀਓਜ਼ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।

Tags: Saab Bahadar Ammy Virk Theme Song ਸਾਬ੍ਹ ਬਹਾਦਰ ਐਮੀ ਵਿਰਕ ਥੀਮ ਸੌਂਗ