FacebookTwitterg+Mail

26 ਮਈ ਨੂੰ ਕੱਟੇ ਜਾਣਗੇ ਪਰਚੇ, 'ਸਾਬ ਬਹਾਦਰ' ਦਾ ਟਰੇਲਰ ਰਿਲੀਜ਼ (ਵੀਡੀਓ)

27 April, 2017 06:44:30 PM
ਜਲੰਧਰ— ਪੰਜਾਬੀ ਫਿਲਮ 'ਸਾਬ ਬਹਾਦਰ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਐਮੀ ਵਿਰਕ, ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਾਮੇਡੀ ਤੇ ਸਸਪੈਂਸ ਨਾਲ ਭਰਪੂਰ 'ਸਾਬ ਬਹਾਦਰ' ਦੇ ਟਰੇਲਰ 'ਚ ਐਮੀ ਵਿਰਕ ਦਮਦਾਰ ਪੁਲਸ ਅਫਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
'ਸਾਬ ਬਹਾਦਰ' ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਜਿਹੜੀ ਵਾਈਟ ਹਿੱਲ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਦੁਨੀਆ ਭਰ 'ਚ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: Saab Bahadar Ammy Virk Jaswinder Bhalla ਸਾਬ ਬਹਾਦਰ ਐਮੀ ਵਿਰਕ ਜਸਵਿੰਦਰ ਭੱਲਾ