FacebookTwitterg+Mail

ਫਿਲਮ ਰਿਵਿਊ: 'ਸਾਤ ਉਚੱਕੇ'

    1/2
14 October, 2016 03:32:59 PM
ਮੁੰਬਈ—ਸੰਜੀਵ ਸ਼ਰਮਾ ਨੇ ਇਕ ਗੀਤਕਾਰ ਅਤੇ ਲੇਖਕ ਦੇ ਰੂਪ 'ਚ ਜਾਣੇ ਜਾਂਦੇ ਹਨ ਪਰ ਪਹਿਲੀ ਵਾਰ ਹਿੰਦੀ ਫਿਲਮ ਦਾ ਡਾਇਰੈਕਸ਼ਨ ਕੀਤਾ। ਉਨ੍ਹਾਂ ਨੇ ਫਿਲਮ 'ਸਾਤ ਉਚੱਕੇ' ਪਹਿਲੀ ਡਾਇਰੈਕਸ਼ਨ ਕੀਤੀ ਹੈ। ਆਓ ਜਾਣਦੇ ਹਾਂ ਕਿ ਇਸ ਦੀ ਕਹਾਣੀ :
► ਕਹਾਣੀ
- ਫਿਲਮ ਦੀ ਕਹਾਣੀ ਇਕ ਪਾਗਲਖਾਨੇ ਤੋਂ ਸ਼ੁਰੂ ਹੋ ਕੇ ਪੁਰਾਣੀ ਦਿੱਲੀ ਦੇ ਦੀਵਾਨ ਸਾਹਿਬ (ਅਨੁਪਮ ਖੇਰ) ਦੀ ਹਵੇਲੀ 'ਚ ਖਤਮ ਹੁੰਦੀ ਹੈ। ਫਿਲਮ 'ਚ ਪੱਪੀ ਜਾਟ (ਮਨੌਜ ਵਾਜਪਈ) ਆਪਣੇ ਦੋਸਤ ਹੱਗੂ, ਖੱਪੇ, ਅੱਜੀ, ਬੱਬੇ ਅਤੇ ਜੱਗੀ ਤਿਰਛਾ (ਵਿਜੇ ਰਾਜ) ਨਾਲ ਇਕ ਖਜ਼ਾਨੇ ਨੂੰ ਲੁੱਟਣ ਦੀ ਯੋਜਨਾ ਬਣਾਉਂਦਾ ਹੈ। ਇਸ 'ਚ ਉਸ ਦੀ ਮਦਦ ਕਰਨ ਲਈ ਉਸ ਦੀ ਪ੍ਰੇਮਿਕਾ ਸੋਨਾ (ਆਦਿਤੀ ਸ਼ਰਮਾ) ਵੀ ਸਾਥ ਦਿੰਦੀ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਇਕ ਹੀ ਪੁਲਸ ਵਾਲਾ ਹੈ, ਜਿਸ ਦਾ ਨਾਮ ਤੇਜਪਾਲ ਰਾਠੀ (ਕੇ.ਕੇ.ਮੇਨਨ) ਹੈ। ਫਿਲਮ 'ਚ ਬਿੱਚੀ (ਅਨੁ ਕਪੂਰ) ਦਾ ਵੀ ਅਹਿਮ ਕਿਰਦਾਰ ਹੈ। ਹੁਣ ਕੀ ਪੱਪੀ ਜਾਟ ਆਪਣੇ ਗਰੋਹ ਨਾਲ ਖਜ਼ਾਨਾ ਲੁੱਟਣ 'ਚ ਕਾਮਯਾਬ ਹੋਵੇਗਾ ਜਾਂ ਨਹੀਂ, ਇਸ ਦਾ ਪਤਾ ਤੁਹਾਨੂੰ ਫਿਲਮ ਦੇਖ ਕੇ ਹੀ ਲੱਗੇਗਾ।
►ਫਿਲਮ ਦਾ ਕਮਜ਼ੋਰ ਭਾਗ
1. ਫਿਲਮ ਦਾ ਕਮਜ਼ੋਰ ਭਾਗ ਇਸ ਦੀ ਲਿਖਾਵਟ ਹੈ, ਜਿਸ ਦੇ ਬੋਲਾ 'ਤੇ ਹਾਸਾ ਤਾਂ ਆਉਂਦਾ ਹੈ ਪਰ 2 ਘੰਟੇ 19 ਮਿੰਟ ਤੱਕ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਸਕ੍ਰੀਨਪਲੇਅ ਅਤੇ ਐਡੀਟਿੰਗ ਨੂੰ ਥੋੜਾ ਹੋਰ ਵਧੀਆ ਬਣਾਇਆ ਜਾ ਸਕਦਾ ਸੀ।
2. ਫਿਲਮ ਦੀ ਕਾਂਸਟਿੰਗ 'ਚ ਗੜਬੜ ਦਿਖਾਈ ਦਿੰਦੀ ਹੈ। ਖਾਸ ਤੌਰ 'ਤੇ ਅਨੁਪਮ ਖੇਰ ਅਤੇ ਅਨੁ ਕਪੂਰ ਦੀ ਮੌਜੂਦਗੀ ਨਾਲ ਫਿਲਮ ਕਾਫੀ ਉੱਚੀ ਲੱਗਦੀ ਹੈ। ਇਸ ਦੀ ਜਗ੍ਹਾ ਕਿਸੇ ਹੋਰ ਨੂੰ ਲਿਆ ਜਾਂਦਾ ਤਾਂ ਸ਼ਾਇਦ ਫਿਲਮ ਚਲ ਸਕਦੀ ਸੀ।
3. ਫਿਲਮ 'ਚ ਆਮ ਗਾਲੀਆਂ ਦਾ ਇਸਤੇਮਾਲ ਕੀਤਾ ਗਿਆ ਹੈ।
4. ਫਿਲਮ ਖਾਸ ਤੌਰ 'ਤੇ ਫਿਲਮਮੇਕਿੰਗ ਸਟੂਡੈਂਟਸ ਲਈ ਸਹੀ ਸਿੱਧ ਹੋ ਸਕਦੀ ਹੈ ਕਿਉਂਕਿ ਆਖਿਰਕਾਰ ਫਿਲਮ ਨਾਲ ਮਿਲਣ ਵਾਲੀ ਸਿੱਖਿਆ ਬਾਰੇ 'ਚ ਵੀ ਦੱਸਿਆ ਗਿਆ ਹੈ ਪਰ ਆਮ ਜਨਤਾ ਲਈ ਮਸਾਲਾ ਬਹੁਤ ਘੱਟ ਹੈ।
► ਅੰਕਾਂ 'ਚ ਜਾਣੋ ਫਿਲਮ ਦਾ ਹਾਲ
1. ਮਨੌਜ ਵਾਜਪਈ, ਕੇ.ਕੇ. ਮੇਨਨ ਅਤੇ ਵਿਜੇ ਰਾਜ ਵਰਗੇ ਖਾਸ ਕਲਾਕਾਰਾਂ ਨੇ ਇਕ ਵਾਰ ਫਿਰ ਐਕਟਿੰਗ 'ਚ ਕੋਈ ਕਮੀ ਨਹੀਂ ਛੱਡੀ, ਨਾਲ ਹੀ ਆਦਿਤੀ ਸ਼ਰਮਾ ਨੇ ਵੀ ਬਿਹਤਰੀਨ ਐਕਟਿੰਗ ਕੀਤੀ ਹੈ। ਦਿਖਾਏ ਗਏ ਬਹੁਤ ਸਾਰੇ ਸੀਨ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕਦੇ-ਕਦੇ ਤੁਹਾਨੂੰ ਇਕ ਦਮ ਹਾਸਾ ਆ ਸਕਦਾ ਹੈ।
2. ਜੇਕਰ ਤੁਸੀਂ ਦਿੱਲੀ ਦੇ ਰਹਿਣ ਵਾਲੇ ਹੋ ਅਤੇ ਖਾਸ ਤੌਰ ਨਾਲ ਪੁਰਾਣੀ ਦਿੱਲੀ ਦੇ ਤਾਂ ਤੁਹਾਨੂੰ ਇੱਥੇ ਦਾ ਥੋੜਾ ਫਲੇਵਰ ਜ਼ਰੂਰ ਮਿਲੇਗਾ।
3. ਫਿਲਮ 'ਚ 'ਨਜ਼ਰ ਲਾਗੀ ਰਾਜਾ' ਅਤੇ 'ਛਾਪ ਤਿਲਕ' ਵਰਗੇ ਗਾਣਿਆਂ ਨੂੰ ਤਾਂ ਵਧੀਆਂ ਤਰੀਕੇ ਨਾਲ ਦਿਖਾਇਆ ਗਿਆ ਹੈ।
► ਬਾਕਸ ਆਫਿਸ
ਇਹ ਫਿਲਮ ਇਕ ਸਾਲ ਪਹਿਲਾ ਹੀ ਬਣ ਕੇ ਤਿਆਰ ਹੋ ਗਈ ਸੀ ਪਰ ਸਰਟੀਫਿਕੇਟ ਮਿਲਣ ਦੀ ਉਡੀਕ ਕੀਤੀ ਜਾ ਰਹੀ ਸੀ। ਮਾਰਕਿੰਟਗ ਅਤੇ ਪ੍ਰਮੋਸ਼ਨ ਨਾਲ ਫਿਲਮ ਦੀ ਲਾਗਤ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੇਖਣਾ ਖਾਸ ਹੋਵੇਗਾ ਕਿ ਬਾਕਸ ਆਫਿਸ 'ਤੇ ਫਿਲਮ ਨੂੰ ਕਿੰਨਾ ਫਾਇਦਾ ਜਾ ਨੁਕਸਾਨ ਹੋਵੇਗਾ।


Tags: ਮਨੌਜ ਵਾਜਪਈਆਦਿਤੀ ਸ਼ਰਮਾਸੰਜੀਵ ਸ਼ਰਮਾManauja Vajpayee Aditi Sharma Sanjeev Sharma