You are here : Home >> Entertainment >>

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਸ ਪਾਕਿਸਤਾਨੀ ਸਟਾਰ ਦਾ ਸਲਮਾਨ ਨੂੰ 'ਛਿਛੋਰਾ' ਕਹਿਣ ਵਾਲਾ ਵੀਡੀਓ

2017-02-16 PM 05:43:18   

1 of 2 Next
Facebook Tags
ਮੁੰਬਈ— ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਤੋਂ ਬਾਅਦ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਫਿਲਹਾਲ ਸਬਾ ਆਪਣੇ ਡੈਬਿਊ ਕਾਰਨ ਨਹੀਂ, ਬਲਕਿ ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਨੂੰ 'ਛਿਛੋਰਾ' ਨਾਂ ਦੀ ਟਿੱਪਣੀ ਕਰਕੇ ਚਰਚਾ ਆ ਗਈ ਹੈ।
ਹਾਲ ਹੀ 'ਚ ਇਕ ਟਾਕ ਸ਼ੋਅ ਦੌਰਾਨ ਨੂੰ ਸ਼ੋਅ ਦੀ ਹੋਸਟ ਸਬਾ  ਨੇ ਬਾਲੀਵੁੱਡ ਦੇ ਕਈ ਅਭਿਨੇਤਾ ਦੀਆਂ ਤਸਵੀਰਾਂ ਦੇਖ ਕੇ ਆਫਰ ਠੁਕਰਾਏ ਹਨ ਅਤੇ ਉਸ ਦਾ ਕਾਰਨ ਦੱਸਦੇ ਹੋਏ ਕਿਹਾ ਸਬਾ ਨੇ ਸਾਰਿਆਂ ਅਦਾਕਾਰਾਂ ਬਾਰੇ ਬਹੁਤ ਚੰਗਾ ਕਿਹਾ, ਰਿਤਿਕ ਰੌਸ਼ਨ ਬਾਰੇ 'ਚ ਸਬਾ ਨੇ ਕਿਹਾ ਕਿ ਉਨ੍ਹਾਂ ਦੇ ਟਾਈਪ ਦੇ ਨਹੀਂ ਹੈ ਅਤੇ ਦੋ ਬੱਚੇ ਦੇ ਬਾਪ ਵੀ ਹਨ। ਇਮਰਾਨ ਖ਼ਾਨ ਦੀ ਤਸਵੀਰ ਨੂੰ ਦੇਖ ਕੇ ਕਿਹਾ, ਕਿ ਉਸ ਨੇ ਮੂੰਹ ਦਾ ਕੈਂਸਰ ਨਹੀਂ ਕਰਵਾਉਣਾ। 
ਇਸ ਤੋਂ ਬਾਅਦ ਜਦੋ ਐਂਕਰ ਨੂੰ ਸਲਮਾਨ ਬਾਰੇ ਕਿਹਾ ਤਾਂ ਉਨ੍ਹਾਂ ਨੇ ਬਾਲੀਵੁੱਡ ਦੇ 'ਦਬੰਗ' ਖ਼ਾਨ ਸਲਮਾਨ ਦੀ ਤਸਵੀਰ ਦੇਖ ਦੇ ਬੋਲੀ, ''ਸੱਲੂ ਭਾਈ ਤੋਂ ਬਹੁਤ ਡਰ ਲੱਗਦਾ ਹੈ, ਨਹੀਂ ਬਾਬਾ ਉਹ ਤਾਂ ਛਿਛੋਰਾ ਹੈ ਨਾ ਤਾਂ ਉਨ੍ਹਾਂ ਦਾ ਕੋਈ ਸਟਾਈਲ ਹੈ ਅਤੇ ਨਾ ਹੀ ਉਨ੍ਹਾਂ ਨੂੰ ਡਾਂਸ ਕਰਨਾ ਆਉਂਦਾ ਹੈ। ਰਿਤੇਸ਼ ਦੇਸ਼ਮੁਖ ਨੂੰ ਤਾਂ ਬੀ-ਗ੍ਰੇਡ ਦਾ ਹੀਰੋ ਕਹਿ ਦਿੱਤਾ। ਬਾਲੀਵੁੱਡ ਅਦਾਕਾਰ ਦੇ ਖਿਲਾਫ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਦਾ ਕੁਮੈਂਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੂਰਾ ਵਾਇਰਲ ਹੋ ਰਿਹਾ ਹੈ। ਵੀਡੀਓ ਤਾਂ ਪੁਰਾਣਾ ਹੈ ਲਗਭਗ ਇਕ ਸਾਲ ਪੁਰਾਣਾ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਿਤੇ ਇਸ ਦਾ ਕਾਰਨ ਸਬਾ ਦਾ ਬਾਲੀਵੁੱਡ 'ਚ ਐਂਟਰੀ ਕਰਨਾ ਤਾਂ ਨਹੀਂ ਹੈ।
ਦੱਸਣਾ ਚਾਹੁੰਦੇ ਹਾਂ ਕਿ ਅਦਾਕਾਰਾ ਇਰਫਾਨ ਖ਼ਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਜਲਦੀ ਹੀ ਇਕ ਬਾਲੀਵੁੱਡ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦੀ ਸ਼ੂਟਿੰਗ ਦਿੱਲੀ 'ਚ ਹੋਵੇਗੀ ਅਤੇ ਇਹ ਕਾਮੇਡੀ ਫਿਲਮ ਹੈ। ਇਸ ਫਿਲਮ ਨੂੰ ਸੰਕੇਤ ਚੌਧਰੀ ਡਾਇਰੈਕਟਰ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾ ਫਿਲਮ 'ਪਿਆਰ ਕੇ ਸਾਈਡ ਇਫੈਕਟ' ਵਰਗੀਆਂ ਫਿਲਮਾਂ ਬਣਾਈਆਂ ਹਨ। ਇਸ ਫਿਲਮ ਨੂੰ ਦਿਨੇਸ਼ ਵਿਜਾਨ ਅਤੇ ਭੂਸ਼ਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.