ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਜ਼ਿੰਦਗੀ 'ਤੇ ਬਣੀ ਡਾਕੂਮੈਂਟਰੀ-ਫੀਚਰ ਫਿਲਮ 'ਸਚਿਨ : ਏ ਬਿਲੀਅਨ ਡਰੀਮਜ਼' ਦੇ ਇੰਤਜ਼ਾਰ 'ਚ ਬੈਠੇ ਪ੍ਰਸ਼ੰਸਕਾਂ ਲਈ ਇਕ ਚੰਗੀ ਖਬਰ ਹੈ। ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਰਵੀ ਬਾਗਚੰਦਰਕਾ ਤੇ ਕਾਰਨੀਵਲ ਮੋਸ਼ਨ ਪਿਕਚਰਜ਼ ਨੇ ਇਕ ਬਿਆਨ ਜਾਰੀ ਕਰਕੇ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਫਿਲਮ 'ਚ ਖੁਦ ਸਚਿਨ ਆਪਣਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਨੂੰ ਲੰਡਨ ਨਿਵਾਸੀ ਲੇਖਕ-ਫਿਲਮਕਾਰ ਜੇਮਸ ਏਰਕਿਨ ਨੇ ਲਿਖਿਆ ਹੈ। ਫਿਲਮ 'ਚ ਸਚਿਨ ਦੀ ਸਫਲਤਾ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਕਹਾਣੀ 'ਚ ਸਚਿਨ ਦੀ ਜ਼ਿੰਦਗੀ ਦੇ ਕੁਝ ਅਣਦੇਖੇ ਪਹਿਲੂਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇਗਾ। ਫਿਲਮ 'ਚ ਸਚਿਨ ਦੀ ਕ੍ਰਿਕਟ ਖੇਡਦੇ ਹੋਏ ਪੁਰਾਣੀ ਤਸਵੀਰਾਂ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਉਪਲੱਬਧੀਆਂ ਨੂੰ ਵੀ ਦਿਖਾਇਆ ਜਾਵੇਗਾ।
ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਸਚਿਨ ਤੇਂਦੁਲਕਰ ਨੇ ਟਵਿਟਰ 'ਤੇ ਵੀ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਹਰ ਕੋਈ ਮੇਰੇ ਕੋਲੋਂ ਜੋ ਸਵਾਲ ਪੁੱਛ ਰਿਹਾ ਹੈ, ਉਸ ਦਾ ਜਵਾਬ ਇਹ ਹੈ ਕਿ ਤੁਸੀਂ ਆਪਣੇ ਕੈਲੰਡਰ 'ਤੇ ਨਿਸ਼ਾਨ ਲਗਾ ਲਓ, 26-05-2017.'