FacebookTwitterg+Mail

ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਕਿਉਂ ਨਹੀਂ ਆਏ ਸਚਿਨ?

sachin tendulkar
28 May, 2017 03:00:45 PM

ਮੁੰਬਈ— ਬਾਲੀਵੁੱਡ ਇੰਡਸਟ੍ਰੀ 'ਚ ਰਿਲੀਜ਼ ਹੋਣ ਵਾਲੀ ਹਰ ਫਿਲਮ ਦਾ ਪ੍ਰਮੋਸ਼ਨ ਟੀ. ਵੀ. ਦੇ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਜਰੂਰ ਹੁੰਦਾ ਹੈ। ਇੰਡਸਟ੍ਰੀ ਦੇ ਲੋਕਾਂ ਨੂੰ ਕਪਿਲ ਦੇ ਇਸ ਸ਼ੋਅ ਨਾਲ ਕਾਫੀ ਲਗਾਵ ਹੈ। ਇਹ ਇਕ ਅਜਿਹਾ ਸ਼ੋਅ ਹੈ ਜਿਸਨੂੰ ਲੋਕ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਭਾਰਤੀ ਕ੍ਰਿਕੇਟ ਟੀਮ ਦੇ ਭਗਵਾਨ 'ਸਚਿਨ ਤੇਂਦੁਲਕਰ 'ਤੇ ਆਧਾਰਿਤ ਫਿਲਮ 'ਸਚਿਨ ਏ ਬਿਲੀਅਨ ਡ੍ਰੀਮਜ਼' ਰਿਲੀਜ਼ ਹੋਈ ਸੀ। ਇਹ ਕਿਹਾ ਜਾ ਰਿਹਾ ਸੀ ਕਿ ਸਚਿਨ ਤੇਂਦੁਲਕਰ ਵੀ ਆਪਣੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਜਰੂਰ ਆਉਣਗੇ ਪਰ ਅਜਿਹਾ ਨਹੀਂ ਹੋਇਆ।
ਸੂਤਰਾਂ ਮੁਤਾਬਕ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਪੂਰੀ ਕੋਸ਼ਿਸ਼ 'ਚ ਹਨ ਕਿ ਸਚਿਨ ਤੇਂਦੁਲਕਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਉਨ੍ਹਾਂ ਦੇ ਸ਼ੋਅ 'ਚ ਜਰੂਰ ਆਉਣਗੇ। ਮਸ਼ਹੂਰ ਕਾਮੇਡੀਅਨ ਸੁਨੀਨ ਗਰੋਵਰ ਦੇ ਚਲੇ ਜਾਣ ਤੋਂ ਬਾਅਦ ਕਪਿਲ ਦੇ ਸ਼ੋਅ ਦੀ ਲੋਕਪ੍ਰਿਯਤਾ ਪਹਿਲੇ ਵਰਗੀ ਨਹੀਂ ਰਹੀ। ਲਿਹਾਜਾ ਸਚਿਨ ਕਪਿਲ ਦੇ ਸ਼ੋਅ 'ਤੇ ਆਉਂਦੇ ਤਾਂ ਸਚਿਨ ਦੀ ਪਹਿਲੀ ਫਿਲਮ ਲਈ ਉਨ੍ਹਾਂ ਦੇ ਫੈਨਜ਼ ਸ਼ੋਅ ਜਰੂਰ ਵੇਖਦੇ ਪਰ ਅਜਿਹਾ ਨਹੀਂ ਹੋ ਪਾਇਆ। ਖਬਰਾਂ ਦੀ ਮੰਨਿਏ ਤਾਂ ਸਚਿਨ ਨੇ ਆਪਣੀ ਫਿਲਮ ਪ੍ਰੋਡਕਸ਼ਨ ਨੂੰ ਮਨਾ ਕੀਤਾ ਸੀ ਕਿ ਇਸ ਫਿਲਮ ਦਾ ਪ੍ਰਮੋਸ਼ਨ ਕਿਸੇ ਵੀ ਹਿੰਦੀ ਪ੍ਰੋਗਰਾਮ 'ਤੇ ਨਹੀਂ ਕੀਤਾ ਜਾਵੇਗਾ। ਹਾਲਾਂਕਿ ਸਚਿਨ ਕਈ ਮਰਾਠੀ ਸ਼ੋਅ 'ਤੇ ਸ਼ਿਰਕਤ ਕਰਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਕਪਿਲ ਦਾ ਸ਼ੋਅ ਟੀ. ਆਰ. ਪੀ. ਦੇ ਮਾਮਲੇ 'ਚ ਟਾਪ 10 ਲਿਸਟ 'ਚ ਆ ਚੁੱਕਿਆ ਹੈ।


Tags: Sachin Tendulkar Kapil Sharma Sachin A Billion Dreams promotion TRP ਸਚਿਨ ਤੇਂਦੁਲਕਰ ਦਿ ਕਪਿਲ ਸ਼ਰਮਾ ਸ਼ੋਅ