FacebookTwitterg+Mail

ਨਛੱਤਰ ਗਿੱਲ ਦਾ ਸਿੰਗਲ ਟਰੈਕ 'ਸਾਡੇ ਨਾਲ ਯਾਰੀਆਂ' ਰਿਲੀਜ਼

sade naal yaariyan
19 July, 2017 08:58:00 AM

ਜਲੰਧਰ— 'ਤੇਰੇ ਨਾਂ ਦੀ ਮਹਿੰਦੀ', 'ਤੇਰੇ ਨਾਲ ਪਿਆਰ', 'ਤਾਰਿਆਂ ਦੀ ਲੋਏ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਨਛੱਤਰ ਗਿੱਲ ਦਾ ਸਿੰਗਲ ਟਰੈਕ 'ਸਾਡੇ ਨਾਲ ਯਾਰੀਆਂ' ਅੱਜ ਕੰਪਨੀ ਟੀ ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਗਾਇਕ ਨਛੱਤਰ ਗਿੱਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਦਲਵੀਰ ਭੁੱਲਰ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਤੁਲਸੀ ਆਰਟਸ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Sade Naal Yaariyan Nachhatar GillGurmeet Singhਸਾਡੇ ਨਾਲ ਯਾਰੀਆਂਨਛੱਤਰ ਗਿੱਲ