FacebookTwitterg+Mail

B'day: ਫਿਲਮ ਹੀ ਨਹੀਂ ਅਸਲ ਜ਼ਿੰਦਗੀ 'ਚ ਵੀ ਨੈਸ਼ਨਲ ਪਲੇਅਰ ਹੈ ਸਾਗਰਿਕਾ

sagarika ghatge  s birthday
08 January, 2018 04:27:09 PM

ਨਵੀਂ ਦਿੱਲੀ(ਬਿਊਰੋ)— ਅੱਜ ਭਾਰਤੀ ਸਾਬਕਾ ਕ੍ਰਿਕਟਰ ਤੇ ਫਾਸਟ ਗੇਂਦਬਾਜ਼ ਜਹੀਰ ਖਾਨ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਸਾਗਰਿਕਾ ਘਾਟਗੇ ਦਾ 31ਵਾਂ ਜਨਮਦਿਨ ਹੈ। ਸਾਗਰਿਕਾ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਅਸਲੀ ਪਛਾਣ 2007 'ਚ ਆਈ 'ਚੱਕ ਦੇ ਇੰਡੀਆ' ਨਾਲ ਮਿਲੀ।

Punjabi Bollywood Tadka

ਇਸ ਫਿਲਮ 'ਚ ਉਹ ਨੈਸ਼ਨਲ ਲੈਵਲ ਦੀ ਹਾਕੀ ਖਿਡਾਰਣ ਦੇ ਕਿਰਦਾਰ 'ਚ ਸੀ ਤੇ ਉਸ ਕਿਰਦਾਰ ਲਈ ਉਨ੍ਹਾਂ ਨੂੰ ਨਾ ਸਿਰਫ ਸਰਾਹਨਾ ਮਿਲੀ ਬਲਕਿ ਘਰ-ਘਰ 'ਚ ਪਛਾਣ ਵੀ ਮਿਲੀ।

Punjabi Bollywood Tadka

ਸਾਗਰਿਕਾ ਨੇ ਬਾਲੀਵੁੱਡ ਤੋਂ ਇਲਾਵਾ ਹੋਰ ਕਈ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਸਾਗਰਿਕਾ ਨੇ 23 ਨਵੰਬਰ 2017 ਨੂੰ ਜ਼ਹੀਰ ਖਾਨ ਨਾਲ ਕੋਰਟ ਮੈਰਿਜ ਕੀਤੀ ਸੀ ਤੇ ਬਾਅਦ 'ਚ ਗ੍ਰੈਂਡ ਰਿਸੈਪਸ਼ਨ ਦਿੱਤਾ ਸੀ।

Punjabi Bollywood Tadka

ਅੱਜ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸ ਰਹੇ ਹਾਂ, ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ।

Punjabi Bollywood Tadka
ਨੈਸ਼ਨਲ ਲੈਵਲ ਪਲੇਅਰ
'ਚੱਕ ਦੇ ਇੰਡੀਆ' 'ਚ ਹਾਕੀ ਪਲੇਅਰ ਦਾ ਰੋਲ ਅਦਾ ਕਰਨ ਵਾਲੀ ਸਾਗਰਿਕਾ ਅਸਲ ਜੀਵਨ 'ਚ ਵੀ ਨੈਸ਼ਨਲ ਲੈਵਲ ਦੀ ਪਲੇਅਰ ਰਹਿ ਚੁੱਕੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਅਸਲ ਜ਼ਿੰਦਗੀ 'ਚ ਵੀ ਹਾਕੀ ਖੇਡਣਾ ਜਾਣਦੀ ਹੈ। ਮੰਨਿਆ ਜਾਂਦਾ ਹੈ ਕਿ ਫਿਲਮ 'ਚ ਰੋਲ ਮਿਲਣ ਦੀ ਇਕ ਵਜ੍ਹਾ ਇਹ ਵੀ ਸੀ ਕਿ ਉਹ ਹਾਕੀ ਖੇਡਣਾ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ।

Punjabi Bollywood Tadka

ਇਸ ਫਿਲਮ 'ਚ ਸ਼ਾਹਰੁਖ ਖਾਨ ਹਾਕੀ ਕੋਚ ਦੀ ਭੂਮਿਕਾ 'ਚ ਸਨ ਤੇ ਫਿਲਮ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਹਾਕੀ ਪਲੇਅਰ ਤੋਂ ਇਲਾਵਾ ਸਾਗਰਿਕਾ ਦੇ ਬਾਰੇ 'ਚ ਬੇਹੱਦ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਸੰਬੰਧ ਰਾਜ ਘਰਾਣੇ ਨਾਲ ਹੈ।

Punjabi Bollywood Tadka

ਸਾਗਰਿਕਾ ਦਾ ਜਨਮ ਮਹਾਰਾਸ਼ਟਰ ਦੇ ਕੋਲ੍ਹਾਪੁਰ 'ਚ ਹੋਇਆ ਸੀ ਤੇ ਕਰੀਬ 8 ਸਾਲ ਦੀ ਉਮਰ ਤੱਕ ਉਹ ਉੱਥੇ ਰਹੀ।

Punjabi Bollywood Tadka

ਸਾਗਰਿਕਾ ਦਾ ਸੰਬੰਧ ਕੋਲ੍ਹਾਪੁਰ ਦੇ ਸ਼ਾਹੀ ਪਰਿਵਾਰ ਨਾਲ ਹੈ। ਸਾਗਰਿਕਾ ਦੇ ਪਰਦਾਦਾ ਸ਼ਾਹੋ ਮਹਾਰਾਜ ਕੋਲ੍ਹਾਪੁਰ ਦੇ ਮਹਾਰਾਜ ਸਨ। ਉੱਥੇ ਸਾਗਰਿਕਾ ਦੀ ਦਾਦੀ ਵੀ ਇਕ ਸ਼ਾਹੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਾਗਰਿਕਾ ਦੀ ਦਾਦੀ ਸੀਤਾ ਰਾਜੇ ਘਾਟਗੇ ਇੰਦੌਰ ਦੇ ਤੀਜੇ ਮਹਾਰਾਜਾ ਤੁਕੋਜੀਰਾਓ ਹੋਲਕਰ ਦੀ ਬੇਟੀ ਸੀ। 

Punjabi Bollywood Tadka
ਮਸ਼ਹੂਰ ਐਕਟਰ ਦੀ ਬੇਟੀ ਹੈ ਸਾਗਰਿਕਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਜ ਘਰਾਣੇ ਤੋਂ ਇਲਾਵਾ ਸਾਗਰਿਕਾ ਦਾ ਸੰਬੰਧ ਬਾਲੀਵੁੱਡ ਦੇ ਮਸ਼ਹੂਰ ਐਕਟਰ ਵਿਜੇਂਦਰ ਘਾਟਗੇ ਨਾਲ ਵੀ ਹੈ।

Punjabi Bollywood Tadka

ਅਸਲ 'ਚ ਸਾਗਰਿਕਾ ਮਸ਼ਹੂਰ ਐਕਟਰ ਵਿਜੇਂਦਰ ਘਾਟਗੇ ਦੀ ਬੇਟੀ ਹੈ। ਵਿਜੇਂਦਰ ਲੀਡ ਹੀਰੋ ਤਾਂ ਨਹੀਂ ਪਰ ਬਤੌਰ ਸਹਾਇਕ ਕਲਾਕਾਰ ਕਈ ਫਿਲਮਾਂ 'ਚ ਕੰਮ ਕੀਤਾ ਹੈ ਤੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ।

Punjabi Bollywood Tadka

ਹਾਲਾਂਕਿ ਉਹ ਸਾਗਰਿਕਾ ਦੇ ਫਿਲਮਾਂ 'ਚ ਕਦਮ ਰੱਖਣ ਤੋਂ ਵਧੇਰੇ ਖੁਸ਼ ਨਹੀਂ ਸਨ।

Punjabi Bollywood Tadka


Tags: Sagarika GhatgeBirthdayZaheer KhanChak De IndiaShah Rukh Khanਸਾਗਰਿਕਾ ਘਾਟਗੇਜਨਮਦਿਨ