FacebookTwitterg+Mail

ਜ਼ਹੀਰ ਖਾਨ ਦੀ ਮੰਗੇਤਰ ਸਾਗਰਿਕਾ ਦੀਆਂ ਦੇਖੋ ਬੋਲਡ ਤਸਵੀਰਾਂ, ਬਾਲੀਵੁੱਡ 'ਚ ਨਹੀਂ ਮਿਲੀ ਖਾਸ ਪਛਾਣ

    1/12
26 April, 2017 10:26:56 PM
ਮੁੰਬਈ— ਫਿਲਮ 'ਚੱਕ ਦੇ ਇੰਡੀਆ' ਦੀ ਅਭਿਨੇਤਰੀ ਸਾਗਰਿਕਾ ਘਟਗੇ ਨੇ ਕ੍ਰਿਕਟਰ ਜ਼ਹੀਰ ਖਾਨ ਨਾਲ ਮੰਗਣੀ ਕਰਵਾ ਲਈ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਮੰਗਣੀ ਦੀ ਮੁੰਦਰੀ ਨਾਲ ਨਜ਼ਰ ਆ ਰਹੀ ਹੈ। ਉਸ ਦੇ ਨਜ਼ਦੀਕੀ ਨੇ ਦੱਸਿਆ ਹੈ ਕਿ ਦੋਵਾਂ ਦੀ ਮੁਲਾਕਾਤ ਇਕ ਪਾਰਟੀ 'ਚ ਅੰਗਦ ਬੇਦੀ ਨੇ ਕਰਵਾਈ ਸੀ। ਇਸ ਤੋਂ ਬਾਅਦ ਸਾਗਰਿਕਾ ਤੇ ਜ਼ਹੀਰ ਚੰਗੇ ਦੋਸਤ ਬਣ ਗਏ।
ਸਾਗਰਿਕਾ ਨੂੰ ਪਹਿਲਾ ਲੀਡ ਰੋਲ 2012 'ਚ ਆਈ ਫਿਲਮ 'ਰਸ਼' 'ਚ ਮਿਲਿਆ। ਇਸ 'ਚ ਉਸ ਨਾਲ ਇਮਰਾਨ ਹਾਸ਼ਮੀ ਸਨ। ਇਸ 'ਚ ਸਾਗਰਿਕਾ ਨੇ ਇਮਰਾਨ ਨਾਲ ਕਾਫੀ ਬੋਲਡ ਤੇ ਕਿਸਿੰਗ ਸੀਨਜ਼ ਦਿੱਤੇ ਸਨ।
ਹਾਲਾਂਕਿ ਉਸ ਨੂੰ ਪਛਾਣ ਫਿਲਮ 'ਚੱਕ ਦੇ ਇੰਡੀਆ' 'ਚ ਪ੍ਰੀਤੀ ਸਭਰਵਾਲ ਦੇ ਰੋਲ ਤੋਂ ਮਿਲੀ। ਇਸ ਤੋਂ ਬਾਅਦ ਸਾਗਰਿਕਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਉਸ ਨੂੰ ਖਾਸ ਸਫਲਤਾ ਨਹੀਂ ਮਿਲੀ। ਉਸ ਨੇ 'ਚੱਕ ਦੇ ਇੰਡੀਆ', 'ਫਾਕਸ', 'ਮਿਲੇ ਨਾ ਮਿਲੇ', 'ਪ੍ਰੇਮਾਚੀ ਗੋਸ਼ਠਾ', 'ਜੀ ਭਰਕੇ ਜੀ ਲੇ', 'ਦਿਲਦਾਰੀਆਂ' ਤੇ 'ਇਰਾਦਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

Tags: Zaheer Khan Sagrika Ghatge Marriage ਜ਼ਹੀਰ ਖਾਨ ਸਾਗਰਿਕਾ ਘਟਗੇ ਮੰਗੇਤਰ