FacebookTwitterg+Mail

ਜ਼ਹੀਰ ਨਾਲ ਅਫੇਅਰ ਦੀਆਂ ਖਬਰਾਂ 'ਤੇ ਇਹ ਕਹਿਣਾ ਹੈ 'ਚੱਕ ਦੇ...' ਗਰਲ ਸਾਗਰਿਕਾ ਦਾ (ਦੇਖੋ ਤਸਵੀਰਾਂ)

    10/10
08 February, 2017 10:26:56 PM
ਮੁੰਬਈ— ਯੁਵਰਾਜ ਸਿੰਘ ਦੇ ਵਿਆਹ 'ਤੇ ਜ਼ਹੀਰ ਖਾਨ ਤੇ ਸਾਗਰਿਕਾ ਘਟਗੇ ਇਕੱਠੇ ਪਹੁੰਚੇ ਸਨ। ਉਦੋਂ ਤੋਂ ਦੋਵਾਂ ਦੇ ਅਫੇਅਰ ਦੀ ਚਰਚਾ ਹੈ। ਜ਼ਹੀਰ ਨਾਲ ਸਾਗਰਿਕਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਦੋਵਾਂ ਦੇ ਵਿਆਹ ਦੀ ਗੱਲ ਵੀ ਹੋਣ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਛਲੇ 6 ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਫਿਲਹਾਲ ਸਾਗਰਿਕਾ ਦੀ ਫਿਲਮ 'ਇਰਾਦਾ' ਆਉਣ ਵਾਲੀ ਹੈ। ਇਸ ਲਈ ਇਕ ਇੰਟਰਵਿਊ ਦੌਰਾਨ ਸਾਗਰਿਕਾ ਨੇ ਦੱਸਿਆ ਕਿ ਉਹ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲ ਨਹੀਂ ਕਰਦੀ ਹੈ ਪਰ ਇਨ੍ਹੀਂ ਦਿਨੀਂ ਉਹ ਖੁਸ਼ ਹੈ। ਦੱਸਣਯੋਗ ਹੈ ਕਿ ਆਪਣੀ ਡੈਬਿਊ ਫਿਲਮ 'ਚੱਕ ਦੇ ਇੰਡੀਆ' 'ਚ ਵੀ ਸਾਗਰਿਕਾ ਦਾ ਕਿਰਦਾਰ ਇਕ ਪ੍ਰਸਿੱਧ ਕ੍ਰਿਕਟਰ ਨੂੰ ਡੇਟ ਕਰ ਰਿਹਾ ਸੀ। ਕ੍ਰਿਕਟਰ ਨੂੰ ਡੇਟ ਕਰਨ 'ਤੇ ਜੋ ਪ੍ਰੈਸ਼ਰ ਹੁੰਦਾ ਹੈ, ਉਸ ਨੂੰ ਹੈਂਡਲ ਕਰਨ 'ਤੇ ਸਾਗਰਿਕਾ ਦਾ ਕਹਿਣਾ ਹੈ, 'ਮੈਂ ਜਿਸ ਤਰ੍ਹਾਂ ਦੀ ਹਾਂ, ਉਸ ਤਰ੍ਹਾਂ ਦੀ ਹੀ ਰਹਾਂਗੀ। ਅਜਿਹੀਆਂ ਖਬਰਾਂ ਨਾਲ ਮੇਰਾ ਵਿਵਹਾਰ ਨਹੀਂ ਬਦਲੇਗਾ।'
ਉਥੇ ਗੱਲਾਂ ਹੀ ਗੱਲਾਂ 'ਚ ਸਾਗਰਿਕਾ ਨੇ ਇਹ ਵੀ ਕਿਹਾ ਕਿ ਉਹ ਜ਼ਹੀਰ ਦੀ ਖੇਡ ਦੀ ਕਦਰ ਕਰਦੀ ਹੈ ਤੇ ਜ਼ਹੀਰ ਨੂੰ ਵੀ ਉਸ ਦਾ ਕੰਮ ਪਸੰਦ ਹੈ। ਇਸੇ ਲਈ ਜ਼ਹੀਰ ਉਨ੍ਹਾਂ ਦੀ ਫਿਲਮ 'ਇਰਾਦਾ' ਦੇਖਣ ਦਾ ਪੱਕਾ ਇਰਾਦਾ ਕਰ ਚੁੱਕੇ ਹਨ।

Tags: Zaheer Khan Sagrika Ghatge Irada Relationship ਜ਼ਹੀਰ ਖਾਨ ਸਾਗਰਿਕਾ ਘਟਗੇ