FacebookTwitterg+Mail

ਆਖਿਰ ਸੈਫ ਅਲੀ ਖ਼ਾਨ ਨੇ ਕਿਉਂ ਨਹੀਂ ਕੀਤੀ ਸੀ 'ਏ ਦਿਲ ਹੈ ਮੁਸ਼ਕਿਲ', ਜਾਣੋ ਵਜ੍ਹਾ

    1/8
28 September, 2016 11:41:46 AM
ਮੁੰਬਈ—ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਸੱਟ ਲੱਗਣਾ ਕਾਰਨ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਮਹਿਮਾਨ ਦੀ ਭੂਮਿਕਾ ਨਹੀਂ ਨਿਭਾ ਪਾਏ।
ਸੂਤਰਾਂ ਮੁਤਾਬਕ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਕੈਮਿਓ ਦੀ ਭੂਮਿਕਾ ਲਈ ਕਰਨ ਨੇ ਸੈਫ ਨਾਲ ਸੰਪਰਕ ਕੀਤਾ ਸੀ ਪਰ ਉਸ ਸਮੇਂ ਸੈਫ ਨੂੰ ਸੱਟ ਲੱਗਣ ਕਾਰਨ ਡਾਕਟਰਾਂ ਵਲੋਂ 2 ਮਹੀਨੇ ਅਰਾਮ ਦੱਸਣ 'ਤੇ ਸੈਫ ਇਹ ਕਿਰਦਾਰ ਨਹੀਂ ਨਿਭਾਅ ਪਾਏ।
ਉਨ੍ਹਾਂ ਨੇ ਦੱਸਿਆ ਕਿ ਸੈਫ ਅਤੇ ਕਰੀਨਾ ਲਈ ਕਰਨ ਇਕ ਪਰਿਵਾਰ ਦੀ ਤਰ੍ਹਾਂ ਹੈ। ਇਸ ਹਾਲਤ ਕਾਰਨ ਸੈਫ ਫਿਲਮ 'ਚ ਸ਼ੂਟਿੰਗ ਨਹੀਂ ਕਰ ਸਕਦੇ ਸੀ, ਇਸ ਲਈ ਉਨ੍ਹਾਂ ਨੇ ਕਰਨ ਨੂੰ ਇਸ ਭੂਮਿਕਾ ਲਈ ਕਿਸੇ ਹੋਰ ਕਲਾਕਾਰ ਨੂੰ ਲੈਣ ਦੀ ਸਲਾਤ ਦਿੱਤੀ।
ਇਸ ਤਰ੍ਹਾਂ ਦੀ ਅਫਵਾਹਾਂ ਸਨ ਕਿ ਕਰੀਨਾ ਅਤੇ ਸੈਫ ਕਰਨ ਨਾਲ ਨਾਰਾਜ਼ ਹਨ ਕਿਉਂਕਿ 'ਏ ਦਿਲ ਹੈ ਮੁਸ਼ਕਿਲ' 'ਚ ਸੈਫ ਜਿਸ ਕੈਮਿਓ ਭੂਮਿਕਾ 'ਚ ਨਜ਼ਰ ਆ ਰਹੇ ਹਨ, ਉਸ ਲਈ ਸ਼ਾਹਰੁਖ ਖ਼ਾਨ ਨੂੰ ਲਿਆ ਗਿਆ ਹੈ। ਕਰੀਨਾ ਹਮੇਸ਼ਾ ਤੋਂ ਕਹਿੰਦੀ ਹੈ ਕਿ ਕਰਨ ਉਸ ਦੇ ਅਤੇ ਸੈਫ ਲਈ ਹਮੇਸ਼ਾ ਨਾਲ ਭਰਾ ਦੀ ਤਰ੍ਹਾਂ ਹਨ।
ਕਰੀਨਾ ਵਲੋਂ ਬੁਲਾਰੇ ਨੇ ਬਿਆਨ 'ਚ ਕਿਹਾ, ''ਇਸ ਤਰ੍ਹਾਂ ਦੀਆਂ ਅਫਵਾਹਾਂ ਅਸਵੇਦਨਸ਼ੀਲ ਹਨ ਅਤੇ ਕਰੀਨਾ ਇਸ ਸਭ ਤੋਂ ਬਹੁਤ ਦੁਖੀ ਹੈ, ਜੋ ਖ਼ਬਰਾਂ ਆ ਰਹੀਆਂ ਹਨ, ਇਨ੍ਹਾਂ 'ਚ ਕੋਈ ਵੀ ਸਚਾਈ ਨਹੀਂ ਹੈ।

Tags: ਸੈਫ ਅਲੀ ਖ਼ਾਨ ਕਰੀਨਾ ਕਰਨ ਜੌਹਰ Saif Ali Khan Kareena Karan Johar