FacebookTwitterg+Mail

ਸੈਫ ਨੇ ਖਰੀਦਿਆ 25 ਕਰੋੜ ਦਾ ਗਿਫਟ, ਪਰ ਕਰੀਨਾ ਲਈ ਨਹੀਂ...

saif ali khan
25 March, 2017 05:59:23 PM
ਮੁੰਬਈ— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਇਕ ਬਹੁਤ ਕੀਮਤੀ ਫਲੈਟ ਖਰੀਦਿਆ ਹੈ। ਅਜਿਹਾ ਬਿਲਕੁਲ ਨਹੀਂ ਹੈ ਕਿ ਸੈਫ ਤੇ ਕਰੀਨਾ ਕੋਈ ਨਵੇਂ ਘਰ 'ਚ ਸ਼ਿਫਟ ਹੋਣ ਜਾ ਰਹੇ ਹਨ ਪਰ ਇਸ ਵਾਰ ਇਹ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਲਈ ਨਹੀਂ ਹੈ। ਹੈਰਾਨ ਨਾ ਹੋਵੋ, ਇਹ ਕੀਮਤੀ ਤੋਹਫਾ ਸੈਫ ਨੇ ਕਿਸੇ ਹੋਰ ਲਈ ਖਰੀਦਿਆ ਹੈ। ਇਹ ਗਿਫਟ ਸੈਫ ਦੀ ਜ਼ਿੰਦਗੀ 'ਚ ਆਈ ਇਕ ਬੇਹੱਦ ਖਾਸ ਔਰਤ ਲਈ ਹੈ। ਦਰਅਸਲ ਸੈਫ ਅਲੀ ਖਾਨ ਨੇ ਕਰੀਬ 25 ਕਰੋੜ ਦਾ ਫਲੈਟ ਆਪਣੀ ਸੱਸ ਬਬੀਤਾ ਲਈ ਖਰੀਦਿਆ ਹੈ। ਸੈਫ ਕਰੀਨਾ ਦੇ ਪਰਿਵਾਰ ਦੇ ਕਾਫੀ ਨਜ਼ਦੀਕ ਹਨ।
ਸੈਫ ਤੇ ਕਰੀਨਾ ਨੂੰ ਲੱਗਾ ਕਿ ਉਨ੍ਹਾਂ ਦੀ ਮਾਂ ਨੂੰ ਵੱਡਾ ਘਰ ਚਾਹੀਦਾ ਹੈ। ਅਦਾਕਾਰਾ ਬਬੀਤਾ ਫਿਲਹਾਲ ਯੂਨੀਅਨ ਪਾਰਕ ਦੇ ਅਪਾਰਟਮੈਂਟ 'ਚ ਰਹਿੰਦੀ ਹੈ, ਜੋ ਕਰਨ ਜੌਹਰ ਦੇ ਘਰ ਦੇ ਕਰੀਬ ਹੈ। ਖਬਰਾਂ ਦੀ ਮੰਨੀਏ ਤਾਂ ਹੁਣ ਜਲਦ ਹੀ ਬਬੀਤਾ ਇਸ ਨਵੇਂ ਫਲੈਟ 'ਚ ਸ਼ਿਫਟ ਹੋਣ ਦੀ ਤਿਆਰੀ 'ਚ ਹੈ, ਜੋ ਉਨ੍ਹਾਂ ਨੂੰ ਕਰੀਨਾ ਤੇ ਜਵਾਈ ਸੈਫ ਨੇ ਦਿੱਤਾ ਹੈ। ਹੁਣ ਸੈਫ ਨੇ ਇਹ ਫਲੈਟ ਕਿਸ ਖੁਸ਼ੀ 'ਚ ਬਬੀਤਾ ਨੂੰ ਗਿਫਟ ਕੀਤਾ ਹੈ, ਇਹ ਤਾਂ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਪਾਪਾ ਬਣਨ ਦੀ ਖੁਸ਼ੀ 'ਚ ਸੈਫ ਨੇ ਤੈਮੂਰ ਦੀ ਨਾਨੀ ਬਬੀਤਾ ਨੂੰ ਇਹ ਫਲੈਟ ਗਿਫਟ ਕੀਤਾ ਹੋਵੇ।

Tags: Saif Ali Khan Kareena Kapoor Babita ਸੈਫ ਅਲੀ ਖਾਨ ਕਰੀਨਾ ਬਬੀਤਾ