FacebookTwitterg+Mail

ਜਨਮਦਿਨ ਦੇ ਖਾਸ ਮੌਕੇ 'ਤੇ ਸੈਫ ਨੂੰ ਮਿਲਿਆ ਵੱਡਾ ਝਟਕਾ, 'ਰੇਸ 3D' ਨਾਲ ਇਹ ਖਾਨ ਕਰੇਗਾ ਰਿਪਲੇਸ

saif ali khan
16 August, 2017 04:50:47 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦਾ ਅੱਜ ਜਨਮਦਿਨ ਹੈ। ਜਨਮਦਿਨ 'ਤੇ ਸੈਫ ਨੂੰ ਇਕ ਵੱਡਾ ਝਟਕਾ ਮਿਲਿਆ ਹੈ। ਅਸਲ 'ਚ 'ਰੇਸ' ਸੀਰੀਜ਼ ਦੀ ਅਗਲੀ ਫਿਲਮ 'ਰੇਸ 3' 'ਚ ਹੁਣ ਤੁਹਾਨੂੰ ਸੈਫ ਅਲੀ ਖਾਨ ਦੇਖਣ ਨੂੰ ਨਹੀਂ ਮਿਲਣਗੇ।

Punjabi Bollywood Tadka

ਦੱਸ ਦਈਏ ਕਿ ਹੁਣ ਇਸ ਫਿਲਮ ਲਈ ਸਲਮਾਨ ਖਾਨ ਨੂੰ ਅਪ੍ਰੋਚ ਕਰ ਲਿਆ ਗਿਆ ਹੈ ਅਤੇ ਸਲਮਾਨ ਨੇ ਹਾਂ ਵੀ ਕਰ ਦਿੱਤੀ ਹੈ। ਹਾਲਾਂਕਿ ਇਸ ਫਿਲਮ ਨੂੰ ਸਲਮਾਨ ਖਾਨ ਨੇ ਇਕ ਸ਼ਰਤ 'ਤੇ ਸਿਲੈਕਟ ਕੀਤਾ ਹੈ। ਅਸਲ 'ਚ ਸਲਮਾਨ ਨੇ ਸ਼ਰਤ ਰੱਖੀ ਸੀ ਕਿ ਇਸ ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜਾ ਕਰਨਗੇ, ਜਿਸ ਨੂੰ ਮੰਨ ਲਿਆ ਗਿਆ ਹੈ। 

Punjabi Bollywood Tadka
ਦੱਸਣਯੋਗ ਹੈ ਕਿ 'ਰੇਸ 3' ਲਈ ਰੇਮੋ ਸਲਮਾਨ ਨਾਲ ਆਪਣੀ ਫਿਲਮ 'ਗੋ ਡੈਡੀ' ਨੂੰ ਵੀ ਪਿੱਠੇ ਛੱਡਣ ਲਈ ਤਿਆਰ ਹੋ ਗਏ ਹਨ। ਜਿਸ 'ਚ ਸਲਮਾਨ ਨਾਲ ਜੈਕਲੀਨ ਫਰਨਾਂਡਿਜ਼ ਵੀ ਨਜ਼ਰ ਆਵੇਗੀ। ਫਿਲਹਾਲ ਉਹ 'ਟਾਈਗਰ ਜ਼ਿੰਦਾ ਹੈ' ਦੇ ਆਖਿਰੀ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੇ ਹਨ ਤੇ ਹੋ ਸਕਦਾ ਹੈ ਕਿ ਉਹ ਅਕਤੂਬਰ ਤੋਂ 'ਰੇਸ 3' ਦੀ ਸ਼ਟਿੰਗ ਸ਼ੁਰੂ ਕਰ ਦੇਣ।

Punjabi Bollywood Tadka

ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਪ੍ਰੋਡਿਊਸਰ ਰਮੇਸ਼ ਤੌਰਾਨੀ ਇਸ ਫਿਲਮ ਨੂੰ 3 ਡੀ 'ਚ ਬਣਾਉਣਾ ਚਾਹੁੰਦੇ ਹਨ। ਜੇਕਰ ਅਜਿਹਾ ਹੁੰਦਾ ਹੈ ਕਿ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ, ਜੋ ਕਿਸੇ ਇੰਨੇ ਵੱਡੇ ਸਿਤਾਰਿਆਂ ਨੂੰ ਲੈ ਕੇ 3 ਡੀ ਫਾਰਮੇਟ 'ਚ ਫਿਲਮ ਬਣਾਈ ਜਾਵੇਗੀ।

Punjabi Bollywood Tadka


Tags: Bollywood CelebritySaif Ali KhanBirthdaySalman Khan Race 3D ਸੈਫ ਅਲੀ ਖਾਨਜਨਮਦਿਨਸਲਮਾਨ ਖਾਨਰੇਸ 3D