FacebookTwitterg+Mail

ਕਦੇ ਕਰੀਨਾ ਨੇ ਸੈਫ ਨੂੰ ਕਿਹਾ ਸੀ 'ਅੰਕਲ', ਤਾਂ ਛੋਟੇ ਨਵਾਬ ਨੇ ਦਿੱਤਾ ਸੀ ਅਜਿਹਾ ਹੀ ਗੋਲਮੋਲ ਜਵਾਬ

saif ali khan
16 August, 2017 05:04:20 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦਾ ਅੱਜ ਜਨਮਦਿਨ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਸੈਫ ਅਲੀ ਖਾਨ ਨੇ ਦੋ ਵਿਆਰ ਕਰਵਾਏ ਹਨ। ਸੈਫ ਤੇ ਅੰਮ੍ਰਿਤਾ ਦੀ ਲਵ ਮੈਰਿਜ ਹੋਈ ਸੀ। ਦੋਹਾਂ ਦਾ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ ਫਿਰ ਵੀ ਦੋਹਾਂ ਨੇ ਇਕ-ਦੂਜਾ ਦਾ ਸਾਥ ਨਹੀਂ ਛੱਡਿਆ। ਦੋਹਾਂ ਦੇ ਇਕ ਬੇਟੀ ਤੇ ਇਕ ਬੇਟਾ ਹੈ।

Punjabi Bollywood Tadka

ਜਦੋਂ ਸੈਫ ਤੇ ਅੰਮ੍ਰਿਤਾ ਦਾ ਵਿਆਹ ਹੋਇਆ ਸੀ ਤਾਂ ਉਥੇ ਕਰੀਨਾ ਵੀ ਮਹਿਮਾਨ ਬਣ ਕੇ ਪਹੁੰਚੀ ਸੀ।

Punjabi Bollywood Tadka

ਕਰੀਨਾ ਨੇ ਸੈਫ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਕਿਹਾ ਸੀ, ''ਮੁਬਾਰਕ ਹੋ ਸੈਫ ਅੰਕਲ''। ਤਾਂ ਉਸ ਸਮੇਂ ਸੈਫ ਨੇ ਰਿਪਲਾਈ ਕਰਦੇ ਹੋਏ ਕਿਹਾ, ''ਥੈਂਕੂ ਯੂ ਬੇਟਾ''।

Punjabi Bollywood Tadka

ਖੈਰ ਹੁਣ ਕਰੀਨਾ ਸੈਫ ਦੀ ਪਤਨੀ ਹੈ ਪਰ ਅੰਮ੍ਰਿਤਾ ਤੇ ਸੈਫ ਦਾ ਰਿਸ਼ਤਾ ਕਾਫੀ ਕੜਵਾਹਟ ਤੋਂ ਬਾਅਦ ਖਤਮ ਹੋ ਗਿਆ ਸੀ।

Punjabi Bollywood Tadka

ਸਾਲ 2014 'ਚ ਪੈਸਿਆਂ ਤੇ ਸੈਫ ਦੇ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਹੋਏ ਝਗੜੇ ਦੀ ਵਜ੍ਹਾ ਨਾਲ ਦੋਵਾਂ ਦਾ ਤਲਾਕ ਹੋ ਗਿਆ ਸੀ।

Punjabi Bollywood Tadka

ਕੁਝ ਸਮੇਂ ਪਹਿਲਾ ਸੈਫ ਦਾ ਇਕ ਇੰਟਰਵਿਊ ਸਾਹਮਣੇ ਆਇਆ ਸੀ। ਇਸ ਇੰਟਰਵਿਊ 'ਚ ਉਨ੍ਹਾਂ ਆਪਣੇ ਤੇ ਅੰਮ੍ਰਿਤਾ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

Punjabi Bollywood Tadka

ਨਾਲ ਹੀ ਆਪਣੀ ਬੇਬਸੀ ਦਾ ਖੁੱਲ੍ਹ ਕੇ ਇਜਹਾਰ ਕੀਤਾ ਸੀ। ਇਹ ਇੰਟਰਵਿਊ ਸਾਲ 2005 ਦਾ ਹੈ। ਇਸ ਤੋਂ ਇਕ ਸਾਲ ਪਹਿਲਾ ਹੀ ਅੰਮ੍ਰਿਤਾ ਤੇ ਸੈਫ ਦਾ ਤਲਾਕ ਹੋਇਆ ਸੀ। 

 

 


Tags: Bollywood CelebritySaif Ali Khan BirthdayAmrita SinghKareena Kapoorਸੈਫ ਅਲੀ ਖਾਨ ਜਨਮਦਿਨਅੰਮ੍ਰਿਤਾ