FacebookTwitterg+Mail

ਪਿਤਾ ਅਤੇ ਬੇਟੇ ਦੀ ਕਹਾਣੀ 'ਤੇ ਆਧਾਰਿਤ 'ਸ਼ੈੱਫ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

saif ali khan
31 August, 2017 04:25:34 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਸ਼ੈੱਫ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਇਸ ਨਾਂ ਤੋਂ ਹਿੱਟ ਹਾਲੀਵੁੱਡ ਫਿਲਮ ਦਾ ਹਿੰਦੀ ਰੀਮੇਕ ਹੈ। ਫਿਲਮ 'ਚ ਸੈਫ ਨੇ ਰੋਸ਼ਨ ਕਾਲੜਾ ਨਾਂ ਦੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਸੈਫ ਨੇ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ, ''ਇਹ ਇਕ ਪਿਤਾ ਅਤੇ ਬੇਟੇ ਦੀ ਕਹਾਣੀ ਹੈ। ਇਕ ਪਤੀ ਪਤਨੀ ਦੇ ਤਲਾਕ ਦੀ ਕਹਾਣੀ ਹੈ। ਕੁੱਲ ਮਿਲਾ ਕੇ ਇਹ ਫਿਲਮ ਜਰਾ ਹੱਟ ਕੇ ਹੈ। ਫਿਲਮ ਦਾ ਨਿਰਦੇਸ਼ਨ ਰਾਜਾ ਕ੍ਰਿਸ਼ਣਾ ਮੇਨਨ ਨੇ ਕੀਤਾ ਹੈ। 'ਸ਼ੈਫ' ਪਹਿਲਾਂ 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਦਿਨ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਜੱਗਾ ਜਾਸੂਸ' ਰਿਲੀਜ਼ ਹੋਣੀ ਸੀ। ਇਸ ਲਈ ਮੇਕਰਜ਼ ਨੇ ਇਸ ਫਿਲਮ ਦੀ ਰਿਲੀਜ਼ ਡੇਟ ਵਧਾ ਕੇ 6 ਅਕਤੂਬਰ ਕਰ ਦਿੱਤੀ ਸੀ।


Tags: Bollywood Actor Saif Ali Khan Chef Trailer Trailer Chef ਸੈਫ ਅਲੀ ਖਾਨ ਸ਼ੈੱਫ