FacebookTwitterg+Mail

ਜਨਮਦਿਨ ਤੋਂ ਪਹਿਲਾਂ ਵਾਇਰਲ ਹੋਇਆ ਤੈਮੂਰ ਦਾ ਇਹ ਕਿਊਟ ਵੀਡੀਓ

saif ali khan
17 December, 2017 05:56:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਅਭਿਨੇਤਰੀ ਕਰੀਨਾ ਕਪੂਰ ਦਾ ਛੋਟਾ ਨਵਾਬ ਤੈਮੂਰ ਦੇ ਪਹਿਲੇ ਜਨਮਦਿਨ ਨੂੰ ਖਾਸ ਬਣਾਉਣ ਲਈ ਪੂਰਾ ਪਰਿਵਾਰ ਪਟੌਦੀ ਹਾਊਸ ਪਹੁੰਚ ਚੁਕਿਆ ਹੈ ਪਰ ਉਸ ਤੋਂ ਪਹਿਲਾਂ ਤੈਮੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼, ਤੈਮੂਰ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਬਣੇ ਕਰੀਨਾ ਕਪੂਰ ਖਾਨ ਦੇ ਫੈਨਜ਼ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਉਝੰ ਤਾਂ ਤੁਸੀਂ ਤੈਮੂਰ ਦੀਆਂ ਬਹੁਤ ਕਿਊਟ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਇਹ ਵੀਡੀਓ ਤੁਹਾਡੇ ਵੀਕੈਂਡ ਨੂੰ ਹੋਰ ਜ਼ਿਆਦਾ ਦਿਲਚਪਸ ਬਣਾ ਦੇਵੇਗਾ।


ਦੱਸਣਯੋਗ ਹੈ ਕਿ ਤਿੰਨ ਦਿਨ ਬਾਅਦ ਯਾਨੀ 20 ਦਸੰਬਰ ਨੂੰ ਤੈਮੂਰ ਇਕ ਸਾਲ ਦਾ ਹੋ ਜਾਵੇਗਾ। ਤੈਮੂਰ ਹਮੇਸ਼ਾ ਤੋਂ ਹੀ ਆਪਣੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ। ਬੀਤੇ ਦਿਨ ਏਅਰਪੋਰਟ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਤੈਮੂਰ ਪਾਪਾ ਸੈਫ ਦੀ ਗੋਦ 'ਚ ਕਿਊਟ ਨਜ਼ਰ ਆ ਰਿਹਾ ਸੀ।


Tags: Saif Ali Khan Kareena Kapoor Taimur Birthday Viral Bollywood Actress