FacebookTwitterg+Mail

17 ਸਾਲ ਬਾਅਦ ਫਿਰ ਪਰਦੇ 'ਤੇ ਨਜ਼ਰ ਆਵੇਗੀ ਸੈਫ-ਮਾਧਵਨ ਦੀ ਜੋੜੀ

saif ali khan
23 January, 2018 07:27:39 PM

ਮੁੰਬਈ (ਬਿਉੂਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਆਰ ਮਾਧਵਨ ਦੀ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ। ਇਸ ਫਿਲਮ ਨੂੰ ਕਰੀਬ 17 ਸਾਲ ਬੀਤ ਚੁੱਕੇ ਹਨ, ਅਜਿਹੇ 'ਚ ਦੋਵੇਂ ਸਟਾਰਜ਼ ਇਕ ਵਾਰ ਫਿਰ ਇਕੱਠੇ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਫਿਲਮ 'ਚ ਦਿਖਾਈ ਦੇਣਗੇ। ਇਹ ਇਕ ਇਤਿਹਾਸਕ ਫਿਲਮ ਹੋਵੇਗੀ, ਹਾਲਾਕਿ ਫਿਲਮ 'ਚ ਦੋਹਾਂ ਦੇ ਕਿਰਦਾਰ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਉਨ੍ਹਾਂ ਦੇ ਲੁੱਕ 'ਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਇਕ ਇਤਿਹਾਸਕ ਫਿਲਮ ਹੋਵੇਗੀ। ਇਸ ਫਿਲਮ 'ਚ ਦੋਹਾਂ ਸਟਾਰਜ਼ ਨੂੰ ਤਲਵਾਰ ਬਾਜ਼ੀ ਤੋਂ ਇਲਾਵਾ ਘੋੜਸਵਾਰੀ ਵੀ ਸਿਖਾਈ ਜਾਵੇਗੀ। ਇਸ ਫਿਲਮ 'ਚ ਸੈਫ-ਮਾਧਵਨ ਤੋਂ ਇਲਾਵਾ 'ਮੁੱਕਾਬਾਜ' ਦੀ ਅਦਾਕਾਰਾ ਜ਼ੋਯਾ ਹੁਸੈਨ ਲੀਡ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਨਵਦੀਪ ਸਿੰਘ ਕਰਨਗੇ।


Tags: Saif Ali Khan R Madhavan Rehnaa Hai Terre Dil Mein Zoya Hussain Anand L Rai Hindi Film

Edited By

Kapil Kumar

Kapil Kumar is News Editor at Jagbani.