FacebookTwitterg+Mail

ਜਦੋਂ ਸੈਫ 10 ਸਾਲ ਛੋਟੀ ਕਰੀਨਾ ਦੇ ਪਿਆਰ 'ਚ ਬੱਝੇ, ਤਾਂ ਬੇਬੋ ਨੇ ਵਿਆਹ ਕਰਵਾਉਣ ਰੱਖੀ ਸੀ ਅਜਿਹੀ ਸ਼ਰਤ

saif ali khan happy birthday
16 August, 2017 09:56:51 AM

ਮੁੰਬਈ— ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ ਤੋਂ ਇਲਾਵਾ ਸੈਫ ਦਾ ਨਾਂ ਉਨ੍ਹਾਂ ਦੇ ਖਾਨਦਾਨ ਕਾਰਨ ਕਾਫੀ ਮਸ਼ਹੂਰ ਹੈ। ਸੈਫ ਨੇ ਸਾਲ 2012 'ਚ ਆਪਣੇ ਨਾਲੋਂ 10 ਸਾਲ ਛੋਟੀ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਸੀ। ਕਰੀਨਾ ਤੇ ਸੈਫ ਦੀ ਜੋੜੀ ਬਾਲੀਵੁੱਡ 'ਚ ਸੁਪਰਹਿੱਟ ਜੋੜੀਆਂ 'ਚੋਂ ਇਕ ਹੈ।

Punjabi Bollywood Tadka

ਫਿਲਮ 'ਟਸ਼ਨ' ਨਾਲ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਇਸ ਤੋਂ ਬਾਅਦ ਫਿਲਮ 'ਕੁਰਬਾਂ' 'ਚ ਵੀ ਦੋਵਾਂ ਦਾ ਜ਼ਬਰਦਸਤ ਰੋਮਾਂਸ ਦੇਖਣ ਨੂੰ ਮਿਲਿਆ ਸੀ। ਇਕ ਇੰਟਰਵਿਊ ਦੌਰਾਨ ਕਰੀਨਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੈਫ ਨੂੰ ਆਪਣਾ ਲਾਈਫ ਪਾਰਟਨਰ ਕਿਉਂ ਚੁਣਿਆ ਸੀ। ਉਨ੍ਹਾਂ ਨੇ ਕਿਹਾ, ''ਮੈਂ ਇਕ ਸੈਲਫ ਡਿਪੇਂਡੇਟ ਮਹਿਲਾ ਵਾਂਗ ਰਹਿਣਾ ਚਾਹੁੰਦੀ ਹਾਂ। ਮੈਂ ਵਿਆਹ ਤੋਂ ਬਾਅਦ ਵੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹਾਂ।

Punjabi Bollywood Tadka

ਮੈਂ ਇਕ ਪਤਨੀ ਬਣਾਂਗੀ ਫਿਰ ਇਕ ਮਾਂ ਪਰ ਇਸ ਨਾਲ ਮੇਰੇ ਫਿਲਮੀ ਕਰੀਅਰ 'ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ।'' ਕਰੀਨਾ ਨੇ ਅੱਗੇ ਕਿਹਾ, ''ਉਹ ਜ਼ਿੰਦਗੀ ਭਰ ਪੈਸੇ ਕਮਾਉਣਾ ਚਾਹੁੰਦੀ ਹੈ।

Punjabi Bollywood Tadka

ਸੈਫ ਅਲੀ ਖਾਨ ਦੇ ਸਾਹਮਣੇ ਉਨ੍ਹਾਂ ਨੇ ਇਹੀ ਸ਼ਰਤ ਰੱਖੀ ਤੇ ਜਦੋਂ ਛੋਟੇ ਨਵਾਬ ਨੇ ਹਾਂ ਕਰ ਦਿੱਤੀ ਤਾਂ ਕਰੀਨਾ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ।''

Punjabi Bollywood Tadka

ਸੈਫ ਵੀ ਕਰੀਨਾ ਦੀਆਂ ਇੰਨਾ ਅਦਾਵਾਂ ਤੇ ਬੇਬਾਕੀ 'ਤੇ ਮਰਿਆ ਸੀ। ਲੰਬੇ ਅਫੇਅਰ ਤੋਂ ਬਾਅਦ ਦੋਵਾਂ ਨੇ 16 ਅਕਤੂਬਰ 2012 ਨੂੰ ਵਿਆਹ ਕਰਵਾ ਲਿਆ ਸੀ। ਹੁਣ ਤਾਂ ਕਰੀਨਾ ਇਕ ਬੱਚੇ ਦੀ ਮਾਂ ਵੀ ਬਣ ਚੁੱਕੀ ਹੈ।

Punjabi Bollywood Tadka

ਬੇਟੇ ਤੈਮੂਰ ਨਾਲ ਉਹ ਆਪਣੀ ਜ਼ਿੰਦਗੀ ਇੰਜੁਆਏ ਕਰ ਰਹੀ ਹੈ।


Tags: Bollywood CelebritySaif Ali KhanBirthdayKareena KapoorTashanਸੈਫ ਅਲੀ ਖਾਨਜਨਮਦਿਨ ਕਰੀਨਾ ਕਪੂਰ