FacebookTwitterg+Mail

ਪਾਕਿਸਤਾਨੀ ਕਲਾਕਾਰ ਵਿਵਾਦ 'ਤੇ ਸਲਮਾਨ ਤੋਂ ਬਾਅਦ ਸੈਫ ਨੇ ਤੋੜੀ ਚੁੱਪੀ

saif ali khan pakistani artists broken silence
28 September, 2016 03:25:46 PM
ਮੁੰਬਈ— ਜੰਮੂ ਕਸ਼ਮੀਰ ਦੇ ਉੜੀ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰਾਜਨੀਤਿਕ ਖੇਤਰ ਦੇ ਨਾਲ-ਨਾਲ ਬਾਲੀਵੁੱਡ ਜਗਤ ਤੋਂ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਪਾਕਿਸਤਾਨੀ ਕਲਾਕਾਰਾਂ ਨੂੰ ਮਨਸੇ ਦੇ ਨੇਤਾ ਵੱਲੋਂ ਦਿੱਤੀ ਗਈ ਧਮਕੀ ਨੇ ਅੱਗ 'ਚ ਤੇਲ ਪਾਉਣ ਦਾ ਕੰਮ ਕੀਤਾ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ 'ਚ ਦੋ ਪੱਖ ਬਣ ਗਏ ਹਨ, ਪਹਿਲਾ ਪੱਖ ਅਤੇ ਦੂਜਾ ਵਿਰੋਧੀ ਪੱਖ। ਹੁਣ ਸੈਫ ਅਲੀ ਖਾਨ ਨੇ ਵੀ ਪਾਕਿਸਤਾਨੀ ਕਲਾਕਾਰਾਂ ਦੇ ਸਹਿਯੋਗ 'ਚ ਆਪਣੀ ਗੱਲ ਸਾਹਮਣੇ ਰੱਖੀ ਹੈ।
ਸੈਫ ਨੇ ਕਿਹਾ ਹੈ, ''ਸਾਡੀ ਫਿਲਮੀ ਇੰਡਸਟਰੀ ਪੂਰੀ ਦੁਨੀਆਂ ਲਈ ਖੁੱਲ੍ਹੀ ਹੈ ਅਤੇ ਖਾਸ ਕਰ ਕੇ ਬਾਰਡਰ ਪਾਰ ਰਹਿੰਦੇ ਕਲਾਕਾਰਾਂ ਦਾ ਸਾਡੀ ਫਿਲਮ ਇੰਡਸਟਰੀ ਸਵਾਗਤ ਕਰਦੀ ਹੈ। ਅਸੀਂ ਪਿਆਰ ਅਤੇ ਸਾਂਤੀ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਪ ਕਲਾਕਾਰ ਹਾਂ।'' ਇਸ ਦੇ ਨਾਲ ਹੀ ਸੈਫ ਨੇ ਕਿਹਾ, ''ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕਿਸ ਨੂੰ ਦੇਸ਼ 'ਚ ਆਉਣ ਦਾ ਅਧਿਕਾਰ ਹੈ ਅਤੇ ਕਿਸ ਨੂੰ ਨਹੀਂ।''
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਕਰਨ ਜੌਹਰ ਨੇ ਪਾਕਿਸਤਾਨ ਕਲਾਕਾਰਾਂ ਦੇ ਸਹਿਯੋਗ 'ਚ ਆਪਣੇ ਵਿਚਾਰ ਪ੍ਰਗਟ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਕਈ ਵਿਰੋਧੀ ਖੜ੍ਹੇ ਹੋ ਗਏ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਘਰ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਖਬਰਾਂ ਤਾਂ ਇਹ ਵੀ ਹਨ ਕਿ ਕਰਨ ਜੌਹਰ ਨੂੰ 'ਐ ਦਿਲ ਹੈ ਮੁਸ਼ਕਿਲ' ਲਈ ਮਨਸੇ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਇਸ ਫਿਲਮ ਨੂੰ ਮਹਾਰਾਸ਼ਟਰ 'ਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਫਿਲਮ 'ਚ ਫਵਾਦ ਖਾਨ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

Tags: ਸੈਫਪਾਕਿਸਤਾਨੀ ਕਲਾਕਾਰਚੁੱਪੀsaifpakistani artistssilence