FacebookTwitterg+Mail

ਬੇਟੇ ਦੇ ਨਾਂ 'ਤੇ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਸੈਫ ਅਲੀ ਖਾਨ ਨੇ ਦਿੱਤਾ ਮੂੰਹ-ਤੋੜ ਜਵਾਬ (ਦੇਖੋ ਤਸਵੀਰਾਂ)

    1/12
17 January, 2017 10:28:56 PM
ਮੁੰਬਈ— ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਅਲੀ ਖਾਨ ਰੱਖਿਆ ਸੀ। ਬੇਟੇ ਦੇ ਇਸ ਨਾਂ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਦਾ ਪਾਤਰ ਬਣਾਇਆ ਗਿਆ। ਹਾਲ ਹੀ 'ਚ ਸੈਫ ਨੇ ਤੈਮੂਰ ਦੇ ਨਾਂ 'ਤੇ ਹੋਏ ਵਿਵਾਦ 'ਤੇ ਚੁੱਪੀ ਤੋੜਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਕਿਉਂ ਰੱਖਿਆ ਹੈ।
ਸੈਫ ਅਲੀ ਖਾਨ ਨੇ ਕਿਹਾ, 'ਮੈਂ ਇਤਿਹਾਸ ਤੇ ਤੁਰਕੀ ਸ਼ਾਸਕ ਦੇ ਵਿਸ਼ੇ ਤੋਂ ਕਾਫੀ ਜਾਗਰੂਕ ਹਾਂ। ਮੇਰੇ ਬੇਟੇ ਦਾ ਨਾਂ ਉਸ ਤੋਂ ਬਾਅਦ ਨਹੀਂ ਰੱਖਿਆ ਗਿਆ ਹੈ। ਉਹ ਤਿਮੂਰ ਸੀ ਪਰ ਮੇਰੇ ਬੇਟੇ ਦਾ ਨਾਂ ਤੈਮੂਰ ਹੈ। ਸ਼ਾਇਦ ਅੱਖਰ ਇਕੋ-ਜਿਹੇ ਹਨ ਪਰ ਨਾਂ ਅਲੱਗ ਹਨ। ਤੈਮੂਰ ਇਕ ਪ੍ਰਾਚੀਨ ਫਾਰਸੀ ਸ਼ਬਦ ਹੈ, ਜਿਸ ਦਾ ਅਰਥ ਆਇਰਨ (ਲੋਹਾ) ਹੁੰਦਾ ਹੈ। ਮੈਨੂੰ ਤੇ ਕਰੀਨਾ ਨੂੰ ਇਹ ਸ਼ਬਦ ਸੁਣਨਾ ਤੇ ਇਸ ਦਾ ਅਰਥ ਕਾਫੀ ਚੰਗਾ ਲੱਗਦਾ ਹੈ। ਇਥੋਂ ਤਕ ਕਿ ਮੈਂ ਕਰੀਨਾ ਨੂੰ ਜਿੰਨੇ ਵੀ ਨਾਂ ਦੱਸੇ, ਉਨ੍ਹਾਂ ਸਾਰਿਆਂ 'ਚੋਂ ਉਸ ਨੂੰ ਇਹੀ ਪਸੰਦ ਆਇਆ ਕਿਉਂਕਿ ਇਹ ਨਾਮ ਨਾ ਸਿਰਫ ਖੂਬਸੂਰਤ ਹੈ, ਸਗੋਂ ਮਜ਼ਬੂਤ ਵੀ ਹੈ।'
ਸੈਫ ਨੇ ਅੱਗੇ ਕਿਹਾ, 'ਸਿਕੰਦਰ ਤੇ ਅਸ਼ੋਕਾ ਦਾ ਵੀ ਇਤਿਹਾਸ ਕਾਫੀ ਹਿੰਸਕ ਰਿਹਾ ਹੈ ਪਰ ਕਦੇ ਉਸ ਨਾਂ ਦੇ ਸ਼ਖਸ ਨੇ ਉਨ੍ਹਾਂ ਵਰਗਾ ਵਿਵਹਾਰ ਨਹੀਂ ਕੀਤਾ ਤੇ ਨਾ ਹੀ ਅਸੀਂ ਉਸ ਦੇ ਨਾਮ ਨੂੰ ਲੈ ਕੇ ਕੋਈ ਵਿਵਹਾਰ ਕਰਦੇ ਹਾਂ। ਮੈਂ ਵੀ ਉਮੀਦ ਕਰਦਾ ਹਾਂ ਕਿ ਤੈਮੂਰ ਵੀ ਆਪਣੀ ਅਲੱਗ ਪਛਾਣ ਬਣਾਏਗਾ ਤੇ ਸਾਰਿਆਂ ਦਾ ਪਿਆਰ ਹਾਸਲ ਕਰੇਗਾ। ਮੈਂ ਤੇ ਕਰੀਨਾ ਉਸ ਨੂੰ ਪਿਆਰ, ਸ਼ਾਂਤੀ ਤੇ ਚੰਗੇ ਸੰਸਕਾਰ ਦੇਵਾਂਗੇ, ਉਹ ਉਸ ਨੂੰ ਲੈ ਕੇ ਚੱਲੇਗਾ। ਮੇਰੇ ਵਾਂਗ ਮੇਰਾ ਬੇਟਾ ਵੀ ਸ਼ਾਂਤ, ਸਮਝਦਾਰ ਤੇ ਖੁੱਲ੍ਹੇ ਵਿਚਾਰਾਂ ਵਾਲਾ ਰਹੇਗਾ।'

Tags: ਕਰੀਨਾ ਕਪੂਰ Kareena Kapoor ਸੈਫ ਅਲੀ ਖਾਨ Saif Ali Khan ਤੈਮੂਰ ਅਲੀ ਖਾਨ Taimur Ali Khan